Text copied!
Bibles in Panjabi

ਲੇਵੀਆਂ 4:20-27 in Panjabi

Help us?

ਲੇਵੀਆਂ 4:20-27 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

20 ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲ਼ਦ ਨਾਲ ਕਰੇ ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ।
21 ਅਤੇ ਜਿਸ ਤਰ੍ਹਾਂ ਉਸ ਨੇ ਪਹਿਲੇ ਬਲ਼ਦ ਨੂੰ ਸਾੜਿਆ ਸੀ, ਉਸੇ ਤਰ੍ਹਾਂ ਹੀ ਇਸ ਬਲ਼ਦ ਨੂੰ ਵੀ ਡੇਰੇ ਤੋਂ ਬਾਹਰ ਲੈ ਜਾ ਕੇ ਸਾੜੇ। ਇਹ ਮੰਡਲੀ ਦੇ ਲਈ ਪਾਪ ਦੀ ਭੇਟ ਹੈ।
22 ਜਦੋਂ ਕੋਈ ਪ੍ਰਧਾਨ ਪਾਪ ਕਰੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੁਝ ਅਜਿਹਾ ਕਰੇ ਜੋ ਕਰਨ ਜੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ,
23 ਤਦ ਜੇਕਰ ਉਸ ਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਦੋਸ਼ ਰਹਿਤ ਇੱਕ ਬੱਕਰਾ ਆਪਣੀ ਭੇਟ ਵਿੱਚ ਲਿਆਵੇ,
24 ਅਤੇ ਉਹ ਆਪਣਾ ਹੱਥ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ।
25 ਅਤੇ ਜਾਜਕ ਉਸ ਪਾਪ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ।
26 ਅਤੇ ਉਹ ਉਸ ਦੀ ਸਾਰੀ ਚਰਬੀ ਸੁੱਖ-ਸਾਂਦ ਦੀ ਬਲੀ ਦੀ ਚਰਬੀ ਦੀ ਤਰ੍ਹਾਂ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
27 ਜੇਕਰ ਆਮ ਲੋਕਾਂ ਵਿੱਚੋਂ ਕੋਈ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ ਜਿਸ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਸੀ ਅਤੇ ਦੋਸ਼ੀ ਠਹਿਰੇ,
ਲੇਵੀਆਂ 4 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ