Text copied!
Bibles in Panjabi

ਲੇਵੀਆਂ 25:29-42 in Panjabi

Help us?

ਲੇਵੀਆਂ 25:29-42 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

29 ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ।
30 ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ।
31 ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ।
32 ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ।
33 ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ।
34 ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ।
35 ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ।
36 ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ।
37 ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ।
38 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਕਨਾਨ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ।
39 ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ।
40 ਪਰ ਉਹ ਤੇਰੇ ਕੋਲ ਮਜ਼ਦੂਰ ਜਾਂ ਪ੍ਰਾਹੁਣੇ ਦੀ ਤਰ੍ਹਾਂ ਰਹੇ ਅਤੇ ਅਨੰਦ ਦੇ ਸਾਲ ਤੱਕ ਤੇਰੀ ਸੇਵਾ ਕਰੇ,
41 ਅਤੇ ਫੇਰ ਉਹ ਆਪਣੇ ਬਾਲ ਬੱਚਿਆਂ ਸਮੇਤ ਤੇਰੇ ਕੋਲੋਂ ਛੁੱਟ ਜਾਵੇ ਅਤੇ ਆਪਣੇ ਟੱਬਰ ਕੋਲ ਆਪਣੇ ਪੁਰਖਿਆਂ ਦੀ ਨਿੱਜ-ਭੂਮੀ ਨੂੰ ਮੁੜ ਜਾਵੇ।
42 ਕਿਉਂ ਜੋ ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ, ਇਸ ਲਈ ਉਹ ਦਾਸਾਂ ਵਾਂਗੂੰ ਵੇਚੇ ਨਾ ਜਾਣ।
ਲੇਵੀਆਂ 25 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ