12 ਅਤੇ ਉਹ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਏ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ।
13 ਉਹ ਉਸ ਧੂਪ ਨੂੰ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ।
14 ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।”