Text copied!
Bibles in Panjabi

ਲੇਵੀਆਂ 13:27-45 in Panjabi

Help us?

ਲੇਵੀਆਂ 13:27-45 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

27 ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਵੇਖੇ ਅਤੇ ਜੇਕਰ ਉਹ ਚਮੜੀ ਵਿੱਚ ਬਹੁਤ ਫੈਲ ਗਿਆ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਇਹ ਕੋੜ੍ਹ ਦਾ ਰੋਗ ਹੈ।
28 ਪਰ ਜੇਕਰ ਉਹ ਦਾਗ ਚਮੜੀ ਵਿੱਚ ਨਾ ਫੈਲੇ ਅਤੇ ਉਸੇ ਥਾਂ ਤੇ ਰਹੇ ਅਤੇ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਸੋਜ ਜਲਣ ਦੇ ਕਾਰਨ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ ਕਿਉਂ ਜੋ ਇਹ ਦਾਗ ਜਲਣ ਦੇ ਕਾਰਨ ਹੋ ਗਿਆ ਹੈ।
29 ਜੇਕਰ ਕਿਸੇ ਪੁਰਖ ਜਾਂ ਇਸਤਰੀ ਨੂੰ ਸਿਰ ਉੱਤੇ ਜਾਂ ਪੁਰਖ ਦੀ ਦਾੜ੍ਹੀ ਉੱਤੇ ਦਾਗ ਹੋਵੇ,
30 ਤਾਂ ਜਾਜਕ ਉਸ ਰੋਗ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਚਮੜੀ ਨਾਲੋਂ ਡੂੰਘਾ ਦਿਸੇ ਅਤੇ ਉਸ ਦੇ ਵਿੱਚ ਇੱਕ ਪਤਲਾ ਪੀਲਾ ਵਾਲ਼ ਹੋਵੇ ਤਾਂ ਜਾਜਕ ਉਸ ਨੂੰ ਅਸ਼ੁੱਧ ਠਹਿਰਾਵੇ, ਉਹ ਇੱਕ ਦਾਦ ਹੈ ਅਰਥਾਤ ਸਿਰ ਜਾਂ ਦਾੜ੍ਹੀ ਉੱਤੇ ਕੋੜ੍ਹ ਦਾ ਰੋਗ ਹੈ।
31 ਪਰ ਜੇਕਰ ਜਾਜਕ ਦਾਦ ਦੇ ਰੋਗ ਨੂੰ ਜਾਂਚੇ ਅਤੇ ਵੇਖੋ, ਉਹ ਵੇਖਣ ਵਿੱਚ ਚਮੜੀ ਨਾਲੋਂ ਡੂੰਘਾ ਨਾ ਹੋਵੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਨਾ ਹੋਣ ਤਾਂ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਦਾ ਰੋਗ ਹੈ, ਸੱਤ ਦਿਨ ਤੱਕ ਅਲੱਗ ਰੱਖੇ।
32 ਅਤੇ ਸੱਤਵੇਂ ਦਿਨ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇ ਉਹ ਦਾਦ ਫੈਲਿਆ ਨਾ ਹੋਵੇ ਅਤੇ ਉਸ ਦੇ ਵਿੱਚ ਕੋਈ ਪੀਲਾ ਵਾਲ਼ ਨਾ ਹੋਵੇ ਅਤੇ ਵੇਖਣ ਵਿੱਚ ਉਹ ਦਾਦ ਚਮੜੀ ਨਾਲੋਂ ਡੂੰਘਾ ਨਾ ਹੋਵੇ,
33 ਤਾਂ ਉਹ ਮਨੁੱਖ ਮੁੰਨਿਆ ਜਾਵੇ ਪਰ ਉਹ ਸਥਾਨ ਨਾ ਮੁੰਨਿਆ ਜਾਵੇ ਜਿੱਥੇ ਦਾਦ ਹੋਵੇ ਅਤੇ ਜਾਜਕ ਉਸ ਮਨੁੱਖ ਨੂੰ ਜਿਸ ਨੂੰ ਦਾਦ ਹੈ, ਹੋਰ ਸੱਤ ਦਿਨ ਨਿਗਰਾਨੀ ਵਿੱਚ ਰੱਖੇ।
34 ਸੱਤਵੇਂ ਦਿਨ ਜਾਜਕ ਉਸ ਦਾਦ ਨੂੰ ਫੇਰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਨਾ ਹੋਵੇ ਅਤੇ ਚਮੜੀ ਨਾਲੋਂ ਡੂੰਘਾ ਨਾ ਦਿਸੇ ਤਾਂ ਜਾਜਕ ਉਸ ਮਨੁੱਖ ਨੂੰ ਸ਼ੁੱਧ ਠਹਿਰਾਵੇ ਅਤੇ ਉਹ ਆਪਣੇ ਕੱਪੜੇ ਧੋ ਕੇ ਸ਼ੁੱਧ ਹੋ ਜਾਵੇ।
35 ਪਰ ਜੇਕਰ ਉਹ ਦਾਦ ਉਸ ਦੇ ਸ਼ੁੱਧ ਹੋਣ ਤੋਂ ਬਾਅਦ ਉਸ ਦੀ ਚਮੜੀ ਵਿੱਚ ਬਹੁਤ ਫੈਲ ਜਾਵੇ,
36 ਤਾਂ ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਹ ਦਾਦ ਚਮੜੀ ਵਿੱਚ ਫੈਲਿਆ ਹੋਇਆ ਹੋਵੇ ਤਾਂ ਜਾਜਕ ਉਸ ਪੀਲੇ ਵਾਲ਼ ਨੂੰ ਵੀ ਨਾ ਲੱਭੇ, ਉਹ ਮਨੁੱਖ ਅਸ਼ੁੱਧ ਹੈ।
37 ਪਰ ਜੇਕਰ ਉਸ ਦੇ ਵੇਖਣ ਵਿੱਚ ਉਹ ਦਾਦ ਉੱਥੇ ਹੀ ਰਹੇ ਅਤੇ ਉਸ ਦੇ ਵਿੱਚ ਕਾਲੇ ਵਾਲ਼ ਆ ਗਏ ਹੋਣ ਤਾਂ ਉਹ ਦਾਦ ਚੰਗਾ ਹੋ ਗਿਆ। ਉਹ ਮਨੁੱਖ ਸ਼ੁੱਧ ਹੈ ਅਤੇ ਜਾਜਕ ਉਸ ਨੂੰ ਸ਼ੁੱਧ ਠਹਿਰਾਵੇ।
38 ਜੇਕਰ ਕਿਸੇ ਪੁਰਖ ਜਾਂ ਇਸਤਰੀ ਦੀ ਚਮੜੀ ਵਿੱਚ ਚਿੱਟੇ ਦਾਗ ਹੋਣ,
39 ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ।
40 ਜਿਸ ਮਨੁੱਖ ਦੇ ਵਾਲ਼ ਸਿਰ ਤੋਂ ਝੜ ਗਏ ਹੋਣ, ਉਹ ਮਨੁੱਖ ਗੰਜਾ ਤਾਂ ਹੈ, ਪਰ ਸ਼ੁੱਧ ਹੈ।
41 ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ਼ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ।
42 ਪਰ ਜੇਕਰ ਉਸ ਦੇ ਗੰਜੇ ਸਿਰ ਜਾਂ ਗੰਜੇ ਮੱਥੇ ਵਿੱਚ ਇੱਕ ਚਿੱਟਾ-ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।
43 ਜਾਜਕ ਉਸ ਨੂੰ ਜਾਂਚੇ ਅਤੇ ਵੇਖੋ, ਜੇਕਰ ਉਸ ਫੋੜੇ ਦੀ ਸੋਜ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਕੁਝ ਚਿੱਟੀ-ਲਾਲ ਜਿਹੀ ਹੋਵੇ, ਜਿਵੇਂ ਸਰੀਰ ਦੀ ਚਮੜੀ ਦੇ ਕੋੜ੍ਹ ਵਿੱਚ ਹੁੰਦਾ ਹੈ,
44 ਤਾਂ ਉਹ ਮਨੁੱਖ ਕੋੜ੍ਹੀ ਹੈ ਅਤੇ ਅਸ਼ੁੱਧ ਹੈ, ਜਾਜਕ ਉਸ ਨੂੰ ਜ਼ਰੂਰ ਹੀ ਅਸ਼ੁੱਧ ਠਹਿਰਾਵੇ, ਕਿਉਂ ਜੋ ਉਸ ਦਾ ਰੋਗ ਉਸ ਦੇ ਸਿਰ ਵਿੱਚ ਹੈ।
45 ਉਹ ਮਨੁੱਖ ਜਿਸ ਨੂੰ ਕੋੜ੍ਹ ਦਾ ਰੋਗ ਹੋਵੇ, ਉਸ ਦੇ ਕੱਪੜੇ ਪਾੜੇ ਜਾਣ, ਉਸ ਦਾ ਸਿਰ ਨੰਗਾ ਹੋਵੇ ਅਤੇ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਢੱਕ ਕੇ “ਅਸ਼ੁੱਧ! ਅਸ਼ੁੱਧ!” ਪੁਕਾਰਿਆ ਕਰੇ।
ਲੇਵੀਆਂ 13 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ