Text copied!
Bibles in Panjabi

ਲੇਵੀਆਂ 11:29-32 in Panjabi

Help us?

ਲੇਵੀਆਂ 11:29-32 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

29 ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਅਰਥਾਤ ਛਛੂੰਦਰ, ਚੂਹਾ ਅਤੇ ਗੌਹ ਆਪਣੀ ਪ੍ਰਜਾਤੀ ਦੇ ਅਨੁਸਾਰ,
30 ਅਤੇ ਛਿਪਕਲੀ, ਕੋੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ,
31 ਸਾਰੇ ਘਿਸਰਨ ਵਾਲਿਆਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ, ਜਿਹੜਾ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
32 ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਮਰ ਕੇ ਕਿਸੇ ਵਸਤੂ ਉੱਤੇ ਡਿੱਗ ਪਵੇ ਤਾਂ ਉਹ ਵਸਤੂ ਅਸ਼ੁੱਧ ਠਹਿਰੇਗੀ, ਭਾਵੇਂ ਲੱਕੜ ਦਾ ਭਾਂਡਾ, ਭਾਵੇਂ ਬਸਤਰ, ਭਾਵੇਂ ਚਮੜਾ, ਭਾਵੇਂ ਤੱਪੜ, ਭਾਵੇਂ ਕੋਈ ਵੀ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ, ਤਾਂ ਉਹ ਪਾਣੀ ਵਿੱਚ ਪਾਇਆ ਜਾਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ, ਇਸ ਤਰ੍ਹਾਂ ਨਾਲ ਉਹ ਸ਼ੁੱਧ ਹੋਵੇਗਾ।
ਲੇਵੀਆਂ 11 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ