14 ਇੱਲ, ਗਿਰਝ ਆਪਣੀ ਪ੍ਰਜਾਤੀ ਅਨੁਸਾਰ,
15 ਸਭ ਪ੍ਰਕਾਰ ਦੇ ਕਾਂ ਆਪਣੀ ਪ੍ਰਜਾਤੀ ਅਨੁਸਾਰ,
16 ਸ਼ੁਤਰਮੁਰਗ, ਬਿਲ ਬਤੌਰੀ, ਕੋਇਲ ਅਤੇ ਬਾਜ਼ ਆਪਣੀ ਪ੍ਰਜਾਤੀ ਅਨੁਸਾਰ,
17 ਚੁਗਲ, ਜਲਕਾਊਂ, ਵੱਡਾ ਉੱਲੂ,
18 ਰਾਜਹੰਸ, ਹਵਾਸਿਲ, ਆਰਗਲ,
19 ਲਮਢੀਂਗ ਅਤੇ ਬਗਲਾ ਆਪਣੀ ਪ੍ਰਜਾਤੀ ਅਨੁਸਾਰ, ਟਟੀਹਰੀ ਅਤੇ ਚਮਗਾਦੜ,
20 ਸਾਰੇ ਘਿਸਰਨ ਵਾਲੇ ਜੋ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚਲਦੇ ਹਨ, ਉਹ ਸਭ ਤੁਹਾਡੇ ਲਈ ਘਿਣਾਉਣੇ ਹਨ।
21 ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।
22 ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।
23 ਪਰ ਹੋਰ ਸਾਰੇ ਘਿਸਰਨ ਅਤੇ ਉੱਡਣ ਵਾਲੇ ਕੀੜੇ ਜਿਨ੍ਹਾਂ ਦੇ ਚਾਰ ਪੈਰ ਹਨ, ਇਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।
24 ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਕੋਈ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।