Text copied!
Bibles in Panjabi

ਲੂਕਾ 22:56-60 in Panjabi

Help us?

ਲੂਕਾ 22:56-60 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

56 ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ।
57 ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ!
58 ਕੁਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਹੇ ਭਾਈ ਮੈਂ ਨਹੀਂ ਹਾਂ!
59 ਕੁਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਸੱਚ-ਮੁੱਚ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਵੀ ਗਲੀਲੀ ਹੈ।
60 ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ, ਜੋ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ।
ਲੂਕਾ 22 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ