54 ਫੇਰ ਉਸ ਨੇ ਭੀੜ ਨੂੰ ਵੀ ਕਿਹਾ, ਜਦ ਪੱਛਮ ਪਾਸੇ ਬੱਦਲ ਉੱਠਦਾ ਹੈ ਤਾਂ ਤੁਸੀਂ ਛੇਤੀ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰ੍ਹਾਂ ਹੁੰਦਾ ਵੀ ਹੈ।
55 ਅਤੇ ਜਦ ਦੱਖਣ ਦੀ ਹਨੇਰੀ ਵਗਦੀ ਹੈ ਤਦ ਆਖਦੇ ਹੋ ਕਿ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ।
56 ਹੇ ਕਪਟੀਓ! ਧਰਤੀ ਅਤੇ ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਇਸ ਸਮੇਂ ਦੀ ਜਾਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ?