Text copied!
Bibles in Panjabi

ਰੋਮੀਆਂ 15:21-27 in Panjabi

Help us?

ਰੋਮੀਆਂ 15:21-27 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

21 ਸਗੋਂ ਜਿਵੇਂ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਦੀ ਖ਼ਬਰ ਨਹੀਂ ਮਿਲੀ, ਉਹ ਵੇਖਣਗੇ, ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।
22 ਇਸੇ ਕਰਕੇ ਮੈਂ ਤੁਹਾਡੇ ਕੋਲ ਆਉਣ ਤੋਂ ਕਈ ਵਾਰ ਰੁਕ ਗਿਆ।
23 ਪਰ ਹੁਣ ਜਦੋਂ ਇੰਨ੍ਹਾਂ ਦੇਸਾਂ ਵਿੱਚ ਮੇਰੇ ਲਈ ਹੋਰ ਥਾਂ ਨਾ ਰਿਹਾ, ਅਤੇ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਰੱਖਦਾ ਹਾਂ।
24 ਜਾਂ ਮੈਂ ਕਦੇ ਹਿਸਪਾਨਿਯਾ ਨੂੰ ਜਾਂਵਾਂ ਮੈਂ ਆਸ ਰੱਖਦਾ ਹਾਂ ਕਿ ਉੱਧਰ ਨੂੰ ਜਾਂਦਿਆਂ ਹੋਇਆਂ ਤੁਹਾਡੇ ਦਰਸ਼ਣ ਕਰਾਂ, ਤਾਂ ਜੋ ਪਹਿਲਾਂ ਮੇਰਾ ਜੀ ਤੁਹਾਡੀ ਸੰਗਤ ਨਾਲ ਕੁਝ ਅਨੰਦ ਹੋਵੇ ਤਾਂ ਤੁਸੀਂ ਮੈਨੂੰ ਉੱਧਰ ਨੂੰ ਰਵਾਨਾ ਕਰ ਦੇਣਾ।
25 ਪਰ ਹੁਣ ਮੈਂ ਸੰਤਾਂ ਦੀ ਸੇਵਾ ਕਰਨ ਲਈ ਯਰੂਸ਼ਲਮ ਨੂੰ ਜਾਂਦਾ ਹਾਂ।
26 ਕਿਉਂ ਜੋ ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਦੀ ਇੱਛਾ ਹੋਈ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਉਹਨਾਂ ਲਈ ਜਿਹੜੇ ਗ਼ਰੀਬ ਹਨ ਚੰਦਾ ਉਗਰਾਹੀ ਕਰਨ।
27 ਹਾਂ, ਇਹ ਉਹਨਾਂ ਦੀ ਮਰਜ਼ੀ ਹੋਈ ਅਤੇ ਇਹ ਉਹਨਾਂ ਦੇ ਕਰਜ਼ਦਾਰ ਵੀ ਹਨ ਕਿਉਂਕਿ ਜਦੋਂ ਪਰਾਈਆਂ ਕੌਮਾਂ ਇਹਨਾਂ ਦੀਆਂ ਆਤਮਿਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਰੀਰਕ ਚੀਜ਼ਾਂ ਨਾਲ ਇਹਨਾਂ ਦੀ ਸੇਵਾ ਕਰਨ।
ਰੋਮੀਆਂ 15 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ