Text copied!
Bibles in Panjabi

ਰਸੂਲਾਂ ਦੇ ਕਰਤੱਬ 5:6-17 in Panjabi

Help us?

ਰਸੂਲਾਂ ਦੇ ਕਰਤੱਬ 5:6-17 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

6 ਅਤੇ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ ਅਤੇ ਬਾਹਰ ਲੈ ਜਾ ਕੇ ਦੱਬ ਦਿੱਤਾ।
7 ਇਹ ਘਟਨਾ ਤੋਂ ਅਣਜਾਣ, ਉਹ ਦੀ ਪਤਨੀ ਲੱਗਭਗ ਤਿੰਨ ਘੰਟਿਆਂ ਦੇ ਬਾਅਦ ਅੰਦਰ ਆਈ।
8 ਤਦ ਪਤਰਸ ਨੇ ਉਹ ਨੂੰ ਆਖਿਆ, ਕੀ ਤੁਸੀਂ ਉਹ ਖੇਤ ਐਨੇ ਵਿੱਚ ਹੀ ਵੇਚਿਆ ਹੈ? ਉਹ ਬੋਲੀ, ਹਾਂ ਐਨੇ ਨੂੰ ਹੀ ਵੇਚਿਆ ਹੈ।
9 ਤਦ ਪਤਰਸ ਨੇ ਉਹ ਨੂੰ ਕਿਹਾ, ਤੁਸੀਂ ਕਿਉਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ? ਵੇਖ ਤੇਰੇ ਪਤੀ ਦੇ ਦੱਬਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ!
10 ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਨ੍ਹਾਂ ਜਵਾਨਾਂ ਨੇ ਅੰਦਰ ਜਾ ਕੇ ਉਹ ਨੂੰ ਮਰੀ ਹੋਈ ਵੇਖਿਆ, ਅਤੇ ਬਾਹਰ ਲੈ ਜਾ ਕੇ ਉਹ ਦੇ ਪਤੀ ਦੇ ਕੋਲ ਦੱਬ ਦਿੱਤਾ।
11 ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਬਹੁਤ ਡਰ ਲੱਗਾ।
12 ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਅਤੇ ਅਚਰਜ਼ ਕੰਮ ਲੋਕਾਂ ਵਿੱਚ ਹੋ ਰਹੇ ਸਨ, ਅਤੇ ਉਹ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ।
13 ਹੋਰਨਾਂ ਵਿੱਚੋਂ ਕਿਸੇ ਦਾ ਹੌਂਸਲਾ ਨਹੀਂ ਹੁੰਦਾ ਸੀ, ਜੋ ਉਨ੍ਹਾਂ ਦੀ ਸੰਗਤ ਕਰਨ ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ।
14 ਅਤੇ ਹੋਰ ਵਿਸ਼ਵਾਸ ਕਰਨ ਵਾਲੇ ਮਨੁੱਖਾਂ ਅਤੇ ਔਰਤਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੂ ਨਾਲ ਮਿਲਦੀਆਂ ਜਾਂਦੀਆਂ ਸਨ।
15 ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਅਤੇ ਉਨ੍ਹਾਂ ਨੂੰ ਮੰਜੀਆਂ ਉੱਤੇ ਪਾ ਦਿੰਦੇ ਸਨ, ਇਸ ਲਈ ਕਿ ਜਦੋਂ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।
16 ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਰੋਗੀਆਂ ਨੂੰ ਅਤੇ ਜਿਹੜੇ ਅਸ਼ੁੱਧ ਆਤਮਾਵਾਂ ਦੇ ਸਤਾਏ ਹੋਏ ਸਨ ਇਕੱਠੇ ਹੁੰਦੇ ਅਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸਨ।
17 ਤਦ ਪ੍ਰਧਾਨ ਜਾਜਕ ਅਤੇ ਉਹ ਦੇ ਸਾਥੀ ਵੀ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਉਹ ਸਭ ਵਿਰੋਧ ਨਾਲ ਭਰ ਗਏ।
ਰਸੂਲਾਂ ਦੇ ਕਰਤੱਬ 5 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ