32 ਤਦ ਸਿਪਾਹੀਆਂ ਨੇ ਢੋਂਗੀ ਦੇ ਰੱਸੇ ਵੱਢ ਕੇ ਉਹ ਨੂੰ ਡੇਗ ਦਿੱਤਾ!
33 ਅਤੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਖਾਓ ਅਤੇ ਆਖਿਆ ਕਿ ਅੱਜ ਤੁਹਾਨੂੰ ਮੌਸਮ ਸੁਧਰਨ ਦੀ ਉਡੀਕ ਕਰਦਿਆਂ ਚੌਦਾਂ ਦਿਨ ਹੋ ਗਏ ਹਨ ਕੁਝ ਨਹੀਂ ਖਾਧਾ!
34 ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਕਿ ਕੁਝ ਭੋਜਨ ਖਾਓ ਕਿਉਂ ਜੋ ਇਹ ਦੇ ਵਿੱਚ ਤੁਹਾਡਾ ਬਚਾਉ ਹੈ, ਇਸ ਲਈ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ਼ ਵੀ ਵਿੰਗਾ ਨਾ ਹੋਵੇਗਾ!
35 ਇਹ ਕਹਿ ਕੇ ਉਹ ਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਧੰਨਵਾਦ ਕਰਕੇ, ਖਾਣ ਲੱਗਾ!
36 ਤਾਂ ਉਨ੍ਹਾਂ ਸਭਨਾਂ ਨੂੰ ਹੌਂਸਲਾ ਹੋਇਆ ਅਤੇ ਉਨ੍ਹਾਂ ਨੇ ਵੀ ਭੋਜਨ ਖਾਧਾ!