Text copied!
Bibles in Panjabi

ਰਸੂਲਾਂ ਦੇ ਕਰਤੱਬ 19:22-27 in Panjabi

Help us?

ਰਸੂਲਾਂ ਦੇ ਕਰਤੱਬ 19:22-27 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

22 ਸੋ ਜਿਹੜੇ ਉਹ ਦੀ ਸੇਵਾ ਕਰਦੇ ਸਨ ਉਨ੍ਹਾਂ ਵਿੱਚੋਂ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ, ਉਹ ਆਪ ਏਸ਼ੀਆ ਵਿੱਚ ਕੁਝ ਸਮਾਂ ਰਿਹਾ।
23 ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਫਸਾਦ ਹੋਇਆ।
24 ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਿਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25 ਉਸ ਨੇ ਉਨ੍ਹਾਂ ਨੂੰ ਅਤੇ ਉਸ ਕੰਮ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਕਿ ਇਸ ਕੰਮ ਤੋਂ ਅਸੀਂ ਕਿੰਨ੍ਹਾਂ ਧਨ ਕਮਾਉਂਦੇ ਹਾਂ।
26 ਅਤੇ ਤੁਸੀਂ ਵੇਖਦੇ ਤੇ ਸੁਣਦੇ ਹੋ ਜੋ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਲੱਗਭਗ ਸਾਰੇ ਏਸ਼ੀਆ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਕੇ ਬਹਿਕਾ ਦਿੱਤਾ ਹੈ, ਕਿ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਉਹ ਦੇਵਤੇ ਨਹੀਂ ਹੁੰਦੇ,।
27 ਸੋ ਕੇਵਲ ਇਹੋ ਦੁੱਖ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਂ ਦੇਵੀ ਅਰਤਿਮਿਸ ਦੇ ਮੰਦਿਰ ਦੀ ਮਹੱਤਵਤਾ ਜਾਂਦੀ ਰਹੇਗੀ ਜਿਸ ਨੂੰ ਸਾਰਾ ਏਸ਼ੀਆ ਸਗੋਂ ਸੰਸਾਰ ਪੂਜਦਾ ਹੈ, ਉਹ ਦੀ ਮਹਿਮਾ ਜਾਂਦੀ ਰਹੇਗੀ।
ਰਸੂਲਾਂ ਦੇ ਕਰਤੱਬ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ