Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਰਸੂਲਾਂ ਦੇ ਕਰਤੱਬ - ਰਸੂਲਾਂ ਦੇ ਕਰਤੱਬ 14

ਰਸੂਲਾਂ ਦੇ ਕਰਤੱਬ 14:4-18

Help us?
Click on verse(s) to share them!
4ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁਝ ਯਹੂਦੀਆਂ ਦੀ ਵੱਲ ਅਤੇ ਕੁਝ ਰਸੂਲਾਂ ਦੀ ਵੱਲ ਹੋ ਗਏ।
5ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਅਤੇ ਯਹੂਦੀਆਂ ਨੇ ਆਪਣੇ ਅਧਿਕਾਰੀਆਂ ਦੇ ਨਾਲ ਉਨ੍ਹਾਂ ਦੀ ਬੇਇੱਜ਼ਤੀ ਅਤੇ ਪਥਰਾਉ ਕਰਨ ਨੂੰ ਹੱਲਾ ਕੀਤਾ।
6ਤਾਂ ਉਹ ਇਸ ਗੱਲ ਜਾਣ ਕੇ, ਲੁਕਾਉਨਿਯਾ ਨਗਰ ਲੁਸਤ੍ਰਾ, ਦਰਬੇ ਅਤੇ ਉਨ੍ਹਾਂ ਦੇ ਨੇੜੇ ਦੇ ਇਲਾਕੇ ਵਿੱਚ ਭੱਜ ਗਏ।
7ਤੇ ਉੱਥੇ ਖੁਸ਼ਖਬਰੀ ਸੁਣਾਉਂਦੇ ਰਹੇ।
8ਲੁਸਤ੍ਰਾ ਵਿੱਚ ਇੱਕ ਮਨੁੱਖ ਪੈਰਾਂ ਤੋਂ ਨਿਰਬਲ ਬੈਠਾ ਸੀ ਜਿਹੜਾ ਜਮਾਂਦਰੂ ਲੰਗੜਾ ਸੀ ਅਤੇ ਕਦੇ ਤੁਰਿਆ ਨਹੀਂ ਸੀ।
9ਉਸ ਨੇ ਪੌਲੁਸ ਨੂੰ ਗੱਲਾਂ ਕਰਦਾ ਸੁਣਿਆ ਅਤੇ ਇਸ ਨੇ ਉਹ ਦੀ ਵੱਲ ਧਿਆਨ ਕਰ ਕੇ ਵੇਖਿਆ ਕਿ ਇਹ ਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ।
10ਤਾਂ ਉੱਚੀ ਅਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ! ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ।
11ਜਦੋਂ ਉਹਨਾਂ ਲੋਕਾਂ ਨੇ ਵੇਖਿਆ, ਜੋ ਕੁਝ ਪੌਲੁਸ ਨੇ ਕੀਤਾ ਸੀ, ਤਦ ਉਹ ਲੁਕਾਉਨਿਯਾ ਦੀ ਬੋਲੀ ਵਿੱਚ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਦੇਵਤਾ ਮਨੁੱਖ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰਿਆ ਹੈ!
12ਅਤੇ ਉਨ੍ਹਾਂ ਨੇ ਬਰਨਬਾਸ ਦਾ ਨਾਮ ਜਿਓਸ ਅਤੇ ਪੌਲੁਸ ਦਾ ਨਾਮ ਹਰਮੇਸ ਰੱਖਿਆ, ਇਸ ਲਈ ਜੋ ਉਹ ਬਚਨ ਕਰਨ ਵਿੱਚ ਆਗੂ ਸੀ।
13ਜਿਓਸ ਦਾ ਮੰਦਿਰ ਨਗਰ ਦੇ ਸਾਹਮਣੇ ਸੀ ਅਤੇ ਮੰਦਿਰ ਦਾ ਪੁਜਾਰੀ ਬਲ਼ਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕਾਂ ਕੋਲ ਆ ਕੇ, ਇਹ ਚਾਹੁੰਦਾ ਸੀ ਕਿ ਲੋਕਾਂ ਦੇ ਨਾਲ ਮਿਲ ਕੇ ਬਲੀਦਾਨ ਕਰੇ।
14ਪਰ ਜਦੋਂ ਬਰਨਬਾਸ ਅਤੇ ਪੌਲੁਸ ਰਸੂਲਾਂ ਨੇ ਇਹ ਸੁਣਿਆ, ਤਾਂ ਆਪਣੇ ਕੱਪੜੇ ਪਾੜੇ ਅਤੇ ਲੋਕਾਂ ਦੇ ਵਿੱਚੋਂ ਬਾਹਰ ਨੂੰ ਦੌੜੇ।
15ਅਤੇ ਇਹ ਕਹਿਣ ਲੱਗੇ ਕਿ ਹੇ ਪੁਰਖੋ, ਤੁਸੀਂ ਇਹ ਕੀ ਕਰਦੇ ਹੋ? ਅਸੀਂ ਵੀ ਤੁਹਾਡੇ ਵਾਂਗੂੰ ਦੁੱਖ-ਸੁੱਖ ਭੋਗਣ ਵਾਲੇ ਮਨੁੱਖ ਹਾਂ, ਅਤੇ ਤੁਹਾਨੂੰ ਇਹ ਖੁਸ਼ਖਬਰੀ ਦਾ ਉਪਦੇਸ਼ ਦਿੰਦੇ ਹਾਂ ਕਿ ਇਨ੍ਹਾਂ ਵਿਅਰਥ ਗੱਲਾਂ ਨੂੰ ਛੱਡ ਕੇ, ਜਿਉਂਦੇ ਪਰਮੇਸ਼ੁਰ ਦੀ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ।
16ਉਸ ਨੇ ਪਹਿਲੇ ਸਮਿਆਂ ਵਿੱਚ ਸਾਰੀਆਂ ਕੌਮਾਂ ਨੂੰ ਆਪੋ ਆਪਣੇ ਰਾਹ ਉੱਤੇ ਚੱਲਣ ਦਿੱਤਾ।
17ਤਾਂ ਵੀ ਉਹ ਨੇ ਆਪ ਨੂੰ ਬਿਨ੍ਹਾਂ ਗਵਾਹੀ ਨਾ ਰੱਖਿਆ, ਇਸ ਲਈ ਜੋ ਉਹ ਨੇ ਭਲਾ ਕੀਤਾ ਅਤੇ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਭਰਪੂਰ ਕੀਤਾ।
18ਇਹ ਗੱਲਾਂ ਕਹਿ ਕੇ ਉਨ੍ਹਾਂ ਨੇ ਮੁਸ਼ਕਿਲ ਨਾਲ ਲੋਕਾਂ ਨੂੰ ਰੋਕਿਆ, ਕਿ ਉਨ੍ਹਾਂ ਦੇ ਲਈ ਬਲੀਦਾਨ ਨਾ ਕਰਨ।

Read ਰਸੂਲਾਂ ਦੇ ਕਰਤੱਬ 14ਰਸੂਲਾਂ ਦੇ ਕਰਤੱਬ 14
Compare ਰਸੂਲਾਂ ਦੇ ਕਰਤੱਬ 14:4-18ਰਸੂਲਾਂ ਦੇ ਕਰਤੱਬ 14:4-18