Text copied!
Bibles in Panjabi

ਯਹੋਸ਼ੁ 8:6-21 in Panjabi

Help us?

ਯਹੋਸ਼ੁ 8:6-21 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

6 ਉਹ ਸਾਡੇ ਪਿੱਛੇ ਆਉਣਗੇ ਐਥੋਂ ਤੱਕ ਕਿ ਅਸੀਂ ਉਹਨਾਂ ਨੂੰ ਸ਼ਹਿਰੋਂ ਦੂਰ ਲੈ ਜਾਂਵਾਂਗੇ ਕਿਉਂ ਜੋ ਉਹ ਆਖਣਗੇ ਕਿ ਇਹ ਸਾਡੇ ਅੱਗੋਂ ਪਹਿਲਾਂ ਵਾਂਗੂੰ ਭੱਜਦੇ ਹਨ। ਇਸ ਤਰ੍ਹਾਂ ਅਸੀਂ ਉਹਨਾਂ ਦੇ ਅੱਗੋਂ ਭੱਜਾਂਗੇ।
7 ਤਦ ਤੁਸੀਂ ਘਾਤ ਵਿੱਚੋਂ ਨਿੱਕਲ ਕੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉਹ ਨੂੰ ਤੁਹਾਡੇ ਹੱਥ ਵਿੱਚ ਕਰ ਦੇਵੇਗਾ।
8 ਇਸ ਤਰ੍ਹਾਂ ਹੋਵੇਗਾ ਜਦ ਸ਼ਹਿਰ ਕਾਬੂ ਵਿੱਚ ਆ ਜਾਵੇ ਤਾਂ ਸ਼ਹਿਰ ਵਿੱਚ ਅੱਗ ਲਾ ਦੇਣੀ ਅਤੇ ਯਹੋਵਾਹ ਦੀ ਆਗਿਆ ਅਨੁਸਾਰ ਕਰਿਓ। ਵੇਖੋ ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ!
9 ਯਹੋਸ਼ੁਆ ਨੇ ਉਹਨਾਂ ਨੂੰ ਭੇਜਿਆ ਤਾਂ ਉਹ ਘਾਤ ਵਿੱਚ ਬੈਠ ਗਏ ਅਤੇ ਬੈਤਏਲ ਅਤੇ ਅਈ ਦੇ ਵਿੱਚਕਾਰ ਅਈ ਦੇ ਲਹਿੰਦੇ ਪਾਸੇ ਜਾ ਬੈਠੇ ਪਰ ਯਹੋਸ਼ੁਆ ਰਾਤ ਨੂੰ ਲੋਕਾਂ ਵਿੱਚ ਰਿਹਾ।
10 ਤਾਂ ਯਹੋਸ਼ੁਆ ਨੇ ਸਵੇਰੇ ਉੱਠ ਕੇ ਲੋਕਾਂ ਦੀ ਗਿਣਤੀ ਕੀਤੀ ਅਤੇ ਉਹ ਇਸਰਾਏਲ ਦੇ ਬਜ਼ੁਰਗਾਂ ਸਣੇ ਲੋਕਾਂ ਦੇ ਅੱਗੇ ਅਈ ਵੱਲ ਚੜ੍ਹਿਆ।
11 ਅਤੇ ਸਾਰੇ ਯੋਧੇ ਜਿਹੜੇ ਉਹ ਦੇ ਨਾਲ ਸਨ ਉਤਾਹਾਂ ਗਏ, ਨੇੜੇ ਪਹੁੰਚੇ ਅਤੇ ਸ਼ਹਿਰ ਦੇ ਸਾਹਮਣੇ ਆ ਕੇ ਅਈ ਦੇ ਉੱਤਰ ਵੱਲ ਡੇਰੇ ਲਾਏ। ਉਸ ਦੇ ਵਿੱਚ ਅਤੇ ਅਈ ਦੀ ਵਿੱਚਕਾਰ ਇੱਕ ਖੱਡ ਸੀ।
12 ਤਾਂ ਉਸ ਨੇ ਪੰਜ ਕੁ ਹਜ਼ਾਰ ਮਨੁੱਖ ਲਏ ਅਤੇ ਉਹਨਾਂ ਨੂੰ ਬੈਤਏਲ ਅਤੇ ਅਈ ਦੇ ਵਿੱਚਕਾਰ ਸ਼ਹਿਰੋਂ ਪੱਛਮ ਵੱਲ ਘਾਤ ਵਿੱਚ ਬਿਠਾਇਆ।
13 ਤਾਂ ਉਹਨਾਂ ਨੇ ਲੋਕਾਂ ਨੂੰ ਅਰਥਾਤ ਸਾਰੇ ਦਲ ਨੂੰ ਜਿਹੜੇ ਸ਼ਹਿਰੋਂ ਉਤਰ ਵੱਲ ਸਨ ਅਤੇ ਘਾਤ ਵਾਲਿਆਂ ਨੂੰ ਸ਼ਹਿਰੋਂ ਪੱਛਮ ਵੱਲ ਬਿਠਾਇਆ ਤਾਂ ਯਹੋਸ਼ੁਆ ਉਸ ਰਾਤ ਖੱਡ ਵਿੱਚ ਗਿਆ।
14 ਅਤੇ ਇਸ ਤਰ੍ਹਾਂ ਹੋਇਆ ਕਿ ਜਦ ਅਈ ਦੇ ਰਾਜੇ ਨੇ ਇਹ ਵੇਖਿਆ ਤਾਂ ਉਹਨਾਂ ਨੇ ਛੇਤੀ ਕੀਤੀ ਅਤੇ ਸਵੇਰੇ ਹੀ ਉੱਠੇ ਅਤੇ ਸ਼ਹਿਰ ਦੇ ਮਨੁੱਖ ਅਰਥਾਤ ਉਹ ਅਤੇ ਉਸ ਦੇ ਸਾਰੇ ਲੋਕ ਠਹਿਰਾਏ ਹੋਏ ਸਮੇਂ ਉੱਤੇ ਅਰਾਬਾਹ ਦੇ ਅੱਗੇ ਇਸਰਾਏਲ ਦੇ ਵਿਰੁੱਧ ਲੜਨ ਲਈ ਬਾਹਰ ਨਿੱਕਲੇ ਪਰ ਉਸ ਨੇ ਇਹ ਨਾ ਜਾਣਿਆ ਕਿ ਸ਼ਹਿਰ ਦੇ ਪਿੱਛੇ ਉਸ ਦੇ ਵਿਰੁੱਧ ਘਾਤ ਵਾਲੇ ਬੈਠੇ ਹਨ।
15 ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਨੱਸਿਆ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਹੋਏ ਹੁੰਦੇ ਹਨ।
16 ਤਾਂ ਸਾਰੇ ਲੋਕ ਜਿਹੜੇ ਸ਼ਹਿਰ ਵਿੱਚ ਸਨ ਉਹਨਾਂ ਦਾ ਪਿੱਛਾ ਕਰਨ ਲਈ ਇਕੱਠੇ ਸੱਦੇ ਗਏ ਸੋ ਉਹਨਾਂ ਨੇ ਯਹੋਸ਼ੁਆ ਦਾ ਅਜਿਹਾ ਪਿੱਛਾ ਕੀਤਾ ਕਿ ਉਹ ਸ਼ਹਿਰੋਂ ਦੂਰ ਚਲੇ ਗਏ।
17 ਉਸ ਤੋਂ ਬਾਅਦ ਅਈ ਅਤੇ ਬੈਤਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ।
18 ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਦ ਉਹ ਨੇ ਆਪਣਾ ਹੱਥ ਵਧਾਇਆ।
19 ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜ਼ੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ।
20 ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ।
21 ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ।
ਯਹੋਸ਼ੁ 8 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ