Text copied!
Bibles in Panjabi

ਯਹੋਸ਼ੁ 7:12-22 in Panjabi

Help us?

ਯਹੋਸ਼ੁ 7:12-22 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਇਸੇ ਲਈ ਇਸਰਾਏਲੀ ਆਪਣੇ ਵੈਰੀਆਂ ਦੇ ਅੱਗੇ ਸਾਹਮਣਾ ਨਾ ਕਰ ਸਕੇ ਸਗੋਂ ਵੈਰੀਆਂ ਦੇ ਅੱਗੋਂ ਪਿੱਠ ਵਿਖਾਈ ਕਿਉਂ ਜੋ ਉਹ ਸਰਾਪੇ ਗਏ ਸਨ। ਸੋ ਹੁਣ ਮੈਂ ਅੱਗੇ ਨੂੰ ਤੁਹਾਡੇ ਨਾਲ ਨਾ ਹੋਵਾਂਗਾ ਜਦ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋਂ ਨਾਸ ਨਾ ਕਰ ਸੁੱਟੋ।
13 ਉੱਠ ਅਤੇ ਲੋਕਾਂ ਨੂੰ ਪਵਿੱਤਰ ਕਰ ਅਤੇ ਤੂੰ ਆਖ ਕਿ ਆਪਣੇ ਆਪ ਨੂੰ ਕੱਲ ਲਈ ਪਵਿੱਤਰ ਕਰੋ ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਹੇ ਇਸਰਾਏਲ ਤੁਹਾਡੇ ਵਿੱਚ ਚੜ੍ਹਾਵੇ ਦੀ ਚੀਜ਼ ਹੈ। ਤੁਸੀਂ ਆਪਣੇ ਵੈਰੀਆਂ ਦੇ ਸਾਹਮਣੇ ਠਹਿਰ ਨਾ ਸਕੋਗੇ ਜਦ ਤੱਕ ਤੁਸੀਂ ਉਸ ਚੜ੍ਹਾਵੇ ਦੀ ਚੀਜ਼ ਨੂੰ ਆਪਣੇ ਵਿੱਚੋਂ ਕੱਢ ਨਾ ਦਿਓ।
14 ਇਸ ਲਈ ਤੁਸੀਂ ਸਵੇਰ ਦੇ ਵੇਲੇ ਆਪੋ ਆਪਣੇ ਗੋਤਾਂ ਅਨੁਸਾਰ ਨੇੜੇ ਕੀਤੇ ਜਾਓਗੇ ਅਤੇ ਅਜਿਹਾ ਹੋਵੇਗਾ ਕਿ ਉਹ ਗੋਤ ਜਿਹ ਨੂੰ ਯਹੋਵਾਹ ਫੜ੍ਹੇਗਾ ਉਸ ਅਨੁਸਾਰ ਨੇੜੇ ਆਵੇ ਅਤੇ ਜਿਸ ਮੂੰਹੀ ਨੂੰ ਯਹੋਵਾਹ ਫੜ੍ਹੇਗਾ ਉਹ ਆਪਣੇ ਘਰਾਣਿਆਂ ਅਨੁਸਾਰ ਨੇੜੇ ਆਵੇ ਅਤੇ ਜਿਸ ਘਰਾਣੇ ਨੂੰ ਯਹੋਵਾਹ ਫੜ੍ਹੇਗਾ ਉਹ ਇੱਕ-ਇੱਕ ਕਰਕੇ ਨੇੜੇ ਆਵੇ।
15 ਇਸ ਤਰ੍ਹਾਂ ਹੋਵੇਗਾ ਕਿ ਜੋ ਚੜ੍ਹਾਵੇ ਦੀ ਚੀਜ਼ ਨਾਲ ਫੜਿਆ ਜਾਵੇ ਉਹ ਆਪਣੇ ਸਭ ਕੁਝ ਸਮੇਤ ਅੱਗ ਵਿੱਚ ਸਾੜਿਆ ਜਾਵੇਗਾ ਕਿਉਂ ਜੋ ਉਸ ਨੇ ਯਹੋਵਾਹ ਦੇ ਨੇਮ ਦਾ ਉਲੰਘਣ ਕੀਤਾ ਅਤੇ ਇਸਰਾਏਲ ਵਿੱਚ ਸ਼ਰਮਨਾਕ ਕੰਮ ਕੀਤਾ ਹੈ।
16 ਯਹੋਸ਼ੁਆ ਸਵੇਰ ਦੇ ਵੇਲੇ ਉੱਠਿਆ ਅਤੇ ਇਸਰਾਏਲ ਨੂੰ ਗੋਤਾਂ ਅਨੁਸਾਰ ਨੇੜੇ ਲਿਆਇਆ ਤਾਂ ਯਹੂਦਾਹ ਦਾ ਗੋਤ ਫੜਿਆ ਗਿਆ।
17 ਯਹੂਦਾਹ ਦੇ ਪਰਿਵਾਰਾਂ ਨੂੰ ਨੇੜੇ ਲਿਆਂਦਾ ਤਾਂ ਜ਼ਰਹੀਆਂ ਦਾ ਕਬੀਲਾ ਫੜਿਆ ਗਿਆ। ਜ਼ਰਹੀ ਦੇ ਕਬੀਲੇ ਦੇ ਇੱਕ-ਇੱਕ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ।
18 ਉਸ ਦੇ ਘਰਾਣੇ ਦਾ ਮਨੁੱਖ ਇੱਕ-ਇੱਕ ਕਰਕੇ ਨੇੜੇ ਲਿਆਇਆ ਤਾਂ ਯਹੂਦਾਹ ਦੇ ਗੋਤ ਦਾ ਜ਼ਰਹ ਦਾ ਪੜਪੋਤਾ ਜ਼ਬਦੀ ਦਾ ਪੋਤਾ ਅਤੇ ਕਰਮੀ ਦਾ ਪੁੱਤਰ ਆਕਾਨ ਫੜਿਆ ਗਿਆ।
19 ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ।
20 ਆਕਾਨ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਮੈਂ ਸੱਚ-ਮੁੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਪਾਪ ਕੀਤਾ ਹੈ ਅਤੇ ਮੈਂ ਇਸ ਤਰ੍ਹਾਂ ਕੀਤਾ ਹੈ।
21 ਮੈਂ ਲੁੱਟ ਵਿੱਚ ਇੱਕ ਸ਼ਿਨਾਰ ਦੇਸ ਦਾ ਸੋਹਣਾ ਚੋਗਾ ਵੇਖਿਆ ਅਤੇ ਦੋ ਸੌ ਰੁਪਏ ਚਾਂਦੀ ਅਤੇ ਪੰਜਾਹ ਤੋਲਾ ਤੋਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲਾਲਚ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿੱਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ।
22 ਯਹੋਸ਼ੁਆ ਨੇ ਖੋਜੀ ਭੇਜੇ। ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਸ ਦੇ ਹੇਠ ਸੀ।
ਯਹੋਸ਼ੁ 7 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ