Text copied!
Bibles in Panjabi

ਯਹੋਸ਼ੁ 19:6-32 in Panjabi

Help us?

ਯਹੋਸ਼ੁ 19:6-32 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

6 ਬੈਤ ਲਬਾਓਥ ਅਤੇ ਸਾਰੂਹਨ, ਇਹ ਤੇਰ੍ਹਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।
7 ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਇਹ ਚਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ
8 ਨਾਲ ਹੀ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਸਨ। ਬਆਲਥ-ਬਏਰ ਦੱਖਣੀ ਰਾਮਥ ਤੱਕ, ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ।
9 ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ਼ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ। ਇਸ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ਼ ਉਹਨਾਂ ਦੀ ਮਿਲਖ਼ ਦੇ ਵਿੱਚੋਂ ਲਈ।
10 ਤੀਜੀ ਪਰਚੀ ਜ਼ਬੂਲੁਨੀਆਂ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ।
11 ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸਥ ਪਹੁੰਚ ਕੇ ਉਸ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ।
12 ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫ਼ੀਆ ਨੂੰ ਚੜ੍ਹੀ
13 ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਥ ਹੇਫ਼ਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ।
14 ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਾਏਲ ਦੀ ਵਾਦੀ ਤੱਕ ਸੀ।
15 ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
16 ਇਹ ਜ਼ਬੂਲੁਨੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
17 ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ
18 ਅਤੇ ਉਹਨਾਂ ਦੀ ਹੱਦ ਯਿਜ਼ਰਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੱਕ ਸੀ।
19 ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
20 ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
21 ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤੱਕ ਸੀ
22 ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
23 ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ।
24 ਪੰਜਵੀਂ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
25 ਅਤੇ ਉਹਨਾਂ ਦੀ ਹੱਦ ਇਹ ਸੀ, ਹਲਕਾਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ਼
26 ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
27 ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉਤਰ ਵੱਲ ਬੈਤ ਏਮਕ ਅਤੇ ਨਈਏਲ ਤੱਕ ਜਾ ਢੁੱਕੀ, ਫਿਰ ਉਹ ਖੱਬੇ ਪਾਸੇ ਕਾਬੂਲ ਨੂੰ ਨਿੱਕਲੀ
28 ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੱਕ
29 ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੱਕ ਸੀ
30 ਨਾਲੇ ਉੱਮਾਹ ਅਤੇ ਅਫੇਕ ਅਤੇ ਰਹੋਬ, ਬਾਈ ਸ਼ਹਿਰ ਅਤੇ ਉਹਨਾਂ ਦੇ ਪਿੰਡ
31 ਇਹ ਆਸ਼ੇਰੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਪਿੰਡ।
32 ਛੇਵੀਂ ਪਰਚੀ ਨਫ਼ਤਾਲੀਆਂ ਦੇ ਲਈ ਨਿੱਕਲੀ ਅਰਥਾਤ ਨਫ਼ਤਾਲੀਆਂ ਦੇ ਲਈ ਉਹਨਾਂ ਦੀਆਂ ਗੋਤਾਂ ਅਨੁਸਾਰ
ਯਹੋਸ਼ੁ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ