Text copied!
Bibles in Panjabi

ਯਹੋਸ਼ੁ 19:12-24 in Panjabi

Help us?

ਯਹੋਸ਼ੁ 19:12-24 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥ ਨੂੰ ਜਾ ਕੇ ਯਾਫ਼ੀਆ ਨੂੰ ਚੜ੍ਹੀ
13 ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਥ ਹੇਫ਼ਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ।
14 ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਾਏਲ ਦੀ ਵਾਦੀ ਤੱਕ ਸੀ।
15 ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
16 ਇਹ ਜ਼ਬੂਲੁਨੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।
17 ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ
18 ਅਤੇ ਉਹਨਾਂ ਦੀ ਹੱਦ ਯਿਜ਼ਰਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੱਕ ਸੀ।
19 ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
20 ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
21 ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤੱਕ ਸੀ
22 ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
23 ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲਖ਼ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ।
24 ਪੰਜਵੀਂ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ
ਯਹੋਸ਼ੁ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ