Text copied!
Bibles in Panjabi

ਯਹੋਸ਼ੁ 18:8-28 in Panjabi

Help us?

ਯਹੋਸ਼ੁ 18:8-28 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੁਆ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ।
9 ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੀ ਵਿੱਚ ਲਿਖਿਆ ਤਾਂ ਉਹ ਯਹੋਸ਼ੁਆ ਕੋਲ ਸ਼ੀਲੋਹ ਦੇ ਡੇਰੇ ਵਿੱਚ ਮੁੜ ਆਏ।
10 ਯਹੋਸ਼ੁਆ ਨੇ ਉਹਨਾਂ ਲਈ ਸ਼ੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ੁਆ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।
11 ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੂਦੀਆਂ ਅਤੇ ਯੂਸੁਫ਼ ਦੀ ਅੰਸ ਦੇ ਵਿੱਚਕਾਰ ਨਿੱਕਲੀ।
12 ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੋ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ।
13 ਉੱਥੋਂ ਉਹ ਹੱਦ ਲੂਜ਼ ਵੱਲ ਲੂਜ਼ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ।
14 ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਆਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੂਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ।
15 ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਆਹ ਦੇ ਪਾਣੀਆਂ ਦੇ ਸੋਤੇ ਤੱਕ ਪਹੁੰਚੀ।
16 ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੋਮ ਦੇ ਪੁੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉੱਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੋਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ।
17 ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ।
18 ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ।
19 ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ। ਇਹ ਦੱਖਣ ਦੀ ਹੱਦ ਸੀ।
20 ਪੂਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ। ਇਹ ਬਿਨਯਾਮੀਨੀਆਂ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
21 ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਰੀਹੋ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ
22 ਅਤੇ ਬੈਤ ਅਰਾਬਾਹ ਅਤੇ ਸਮਾਰਯਿਮ ਅਤੇ ਬੈਤਏਲ
23 ਅਤੇ ਅੱਵੀਮ ਅਤੇ ਪਾਰਾਹ ਅਤੇ ਓਫਰਾਹ
24 ਅਤੇ ਕਫ਼ਰ-ਅੰਮੋਨੀ ਅਤੇ ਆਫ਼ਨੀ ਅਤੇ ਗਬਾ। ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ
25 ਗਿਬਓਨ ਅਤੇ ਰਾਮਾਹ ਅਤੇ ਬਏਰੋਥ
26 ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੋਸਾਹ
27 ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ
28 ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸ਼ਲਮ ਹੈ ਅਤੇ ਗਿਬਬ ਕਿਰਯਥ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ। ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ।
ਯਹੋਸ਼ੁ 18 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ