18 ਫਿਰ ਇਸ ਤਰ੍ਹਾਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਦੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਜਦ ਉਹ ਆਪਣੇ ਗਧੇ ਤੋਂ ਉਤਰੀ ਤਦ ਕਾਲੇਬ ਨੇ ਉਸ ਨੂੰ ਪੁੱਛਿਆ, ਤੂੰ ਕੀ ਮੰਗਦੀ ਹੈਂ?
19 ਤਾਂ ਉਸ ਆਖਿਆ, ਮੈਨੂੰ ਅਸੀਸ ਦੇ ਕਿਉਂ ਜੋ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦਿਉ। ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।
20 ਇਹ ਯਹੂਦੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹੈ।
21 ਯਹੂਦੀਆਂ ਦੇ ਗੋਤ ਦੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ - ਕਬਸਏਲ ਅਤੇ ਏਦਰ ਅਤੇ ਯਾਗੂਰ
22 ਅਤੇ ਕੀਨਾਹ ਅਤੇ ਦੀਮੋਨਾਹ ਅਤੇ ਅਦਾਦਾਹ
23 ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ
24 ਜ਼ੀਫ਼ ਅਤੇ ਤਲਮ ਅਤੇ ਬਆਲੋਥ
25 ਅਤੇ ਹਾਸੋਰ ਹੱਦਤਾਹ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ
26 ਅਮਾਮ ਅਤੇ ਸ਼ਮਾ ਅਤੇ ਮੋਲਾਦਾਹ
27 ਅਤੇ ਹਸਰ ਗੱਦਾਹ ਅਤੇ ਹਸ਼ਮੋਨ ਅਤੇ ਬੈਤ-ਪਾਲਟ
28 ਅਤੇ ਹਸਰਸ਼ੂਆਲ ਅਤੇ ਬਏਰਸ਼ਬਾ ਅਤੇ ਬਿਜ਼ਯੋਥਯਾਹ
29 ਬਆਲਾਹ ਅਤੇ ਇੱਯੀਮ ਅਤੇ ਆਸਮ
30 ਅਤੇ ਅਲਤੋਲਦ ਅਤੇ ਕਸੀਲ ਅਤੇ ਹਾਰਮਾਹ
31 ਅਤੇ ਸਿਕਲਗ ਅਤੇ ਮਦਮੰਨਾਹ ਅਤੇ ਸਨਸੰਨਾਹ
32 ਅਤੇ ਲਬਾਓਥ ਅਤੇ ਸ਼ਿਲਹੀਮ ਅਤੇ ਆਇਨ ਅਤੇ ਰਿੰਮੋਨ। ਸਾਰੇ ਸ਼ਹਿਰ ਉਨੱਤੀ ਅਤੇ ਉਹਨਾਂ ਦੇ ਪਿੰਡਾਂ।
33 ਮੈਦਾਨ ਵਿੱਚ ਅਸ਼ਤਾਓਲ ਅਤੇ ਜੋਰਾਹ ਅਤੇ ਅਸ਼ਨਾਹ