Text copied!
Bibles in Panjabi

ਯਹੋਸ਼ੁ 15:14-25 in Panjabi

Help us?

ਯਹੋਸ਼ੁ 15:14-25 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

14 ਤਾਂ ਕਾਲੇਬ ਨੇ ਉੱਥੋਂ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸ਼ੇਸ਼ਈ, ਅਹੀਮਾਨ ਅਤੇ ਤਲਮਈ ਅਨਾਕ ਦੀ ਅੰਸ ਨੂੰ
15 ਉੱਥੋਂ ਉਹ ਨੇ ਦਬੀਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ।
16 ਤਦ ਕਾਲੇਬ ਨੇ ਆਖਿਆ, ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ।
17 ਕਾਲੇਬ ਦੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਸੋ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ।
18 ਫਿਰ ਇਸ ਤਰ੍ਹਾਂ ਹੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਦੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਜਦ ਉਹ ਆਪਣੇ ਗਧੇ ਤੋਂ ਉਤਰੀ ਤਦ ਕਾਲੇਬ ਨੇ ਉਸ ਨੂੰ ਪੁੱਛਿਆ, ਤੂੰ ਕੀ ਮੰਗਦੀ ਹੈਂ?
19 ਤਾਂ ਉਸ ਆਖਿਆ, ਮੈਨੂੰ ਅਸੀਸ ਦੇ ਕਿਉਂ ਜੋ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦਿਉ। ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।
20 ਇਹ ਯਹੂਦੀਆਂ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹੈ।
21 ਯਹੂਦੀਆਂ ਦੇ ਗੋਤ ਦੇ ਸ਼ਹਿਰ ਅਦੋਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ - ਕਬਸਏਲ ਅਤੇ ਏਦਰ ਅਤੇ ਯਾਗੂਰ
22 ਅਤੇ ਕੀਨਾਹ ਅਤੇ ਦੀਮੋਨਾਹ ਅਤੇ ਅਦਾਦਾਹ
23 ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ
24 ਜ਼ੀਫ਼ ਅਤੇ ਤਲਮ ਅਤੇ ਬਆਲੋਥ
25 ਅਤੇ ਹਾਸੋਰ ਹੱਦਤਾਹ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ
ਯਹੋਸ਼ੁ 15 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ