9 ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ ਕਿ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਭਾਗ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾ ਹੈਂ।
10 ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ।