29 ਕਿਉਂ ਜੋ ਉਹ ਤਾਂ ਉਨ੍ਹਾਂ ਬਲੂਤਾਂ ਤੋਂ ਅਰਥਾਤ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ, ਲੱਜਿਆਵਾਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਸੀ, ਅਤੇ ਜਿਨ੍ਹਾਂ ਬਾਗ਼ਾਂ ਨੂੰ ਤੁਸੀਂ ਚੁਣਿਆ ਸੀ, ਉਨ੍ਹਾਂ ਦੇ ਕਾਰਨ ਤੁਸੀਂ ਖੱਜਲ ਹੋਵੋਗੇ।
30 ਤੁਸੀਂ ਤਾਂ ਉਸ ਬਲੂਤ ਵਾਂਗੂੰ ਜਿਸ ਦੇ ਪੱਤੇ ਕੁਮਲਾ ਗਏ ਹਨ, ਜਾਂ ਉਸ ਬਾਗ਼ ਵਾਂਗੂੰ ਹੋ ਜਾਓਗੇ ਜਿਸ ਦੇ ਵਿੱਚ ਪਾਣੀ ਨਹੀਂ।
31 ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਉਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।