28 ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ!
29 ਉਹ ਘਾਟੀ ਦੇ ਪਾਰ ਹੋ ਗਏ, ਗਬਾ ਉਨ੍ਹਾਂ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ!
30 ਹੇ ਗੱਲੀਮ ਦੀ ਧੀਏ, ਉੱਚੀ ਦੇ ਕੇ ਚਿੱਲਾ! ਹੇ ਲੈਸ਼ਾਹ, ਧਿਆਨ ਦੇ! ਹੇ ਅਨਾਥੋਥ, ਉਹ ਨੂੰ ਉੱਤਰ ਦੇ!
31 ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।
32 ਅੱਜ ਦੇ ਦਿਨ ਉਹ ਨੋਬ ਨਗਰ ਵਿੱਚ ਠਹਿਰਣਗੇ, ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ, ਯਰੂਸ਼ਲਮ ਦੇ ਟਿੱਬੇ ਉੱਤੇ ਆਪਣੇ ਹੱਥ ਚੁੱਕ ਕੇ ਧਮਕਾਉਣਗੇ!
33 ਵੇਖੋ, ਪ੍ਰਭੂ ਸੈਨਾਂ ਦਾ ਯਹੋਵਾਹ, ਭਿਆਨਕ ਤਰੀਕੇ ਨਾਲ ਟਹਿਣੀਆਂ ਨੂੰ ਛਾਂਗੇਗਾ, ਲੰਮੇ ਕੱਦ ਦੇ ਵੱਢੇ ਜਾਣਗੇ, ਅਤੇ ਜਿਹੜੇ ਉੱਚੇ ਹਨ, ਉਹ ਨੀਵੇਂ ਕੀਤੇ ਜਾਣਗੇ।
34 ਉਹ ਸੰਘਣੇ ਜੰਗਲ ਨੂੰ ਕੁਹਾੜੇ ਨਾਲ ਵੱਢ ਸੁੱਟੇਗਾ, ਅਤੇ ਲਬਾਨੋਨ ਤੇਜਵਾਨ ਪਰਮੇਸ਼ੁਰ ਦੇ ਹੱਥੋਂ ਨਾਸ ਕੀਤਾ ਜਾਵੇਗਾ l