Text copied!
Bibles in Panjabi

ਨਿਆਂਈ 5:17-23 in Panjabi

Help us?

ਨਿਆਂਈ 5:17-23 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

17 ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ।
18 ਜ਼ਬੂਲੁਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ, ਨਫ਼ਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ।
19 ਰਾਜੇ ਆ ਕੇ ਲੜੇ, ਤਦ ਕਨਾਨ ਦੇ ਰਾਜੇ ਤਆਨਾਕ ਵਿੱਚ ਮਗਿੱਦੋ ਦੇ ਸੋਤਿਆਂ ਕੋਲ ਲੜੇ, ਪਰ ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
20 ਅਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ-ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ।
21 ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ - ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!
22 ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ, ਉਨ੍ਹਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
23 ਯਹੋਵਾਹ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਉ, ਉਸ ਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਉ! ਕਿਉਂ ਜੋ ਉਹ ਯਹੋਵਾਹ ਦੀ ਸਹਾਇਤਾ ਕਰਨ ਨੂੰ ਨਾ ਆਏ, ਸੂਰਬੀਰਾਂ ਦੇ ਵਿਰੁੱਧ ਯਹੋਵਾਹ ਦੀ ਸਹਾਇਤਾ ਕਰਨ ਨੂੰ।
ਨਿਆਂਈ 5 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ