Text copied!
Bibles in Panjabi

ਨਿਆਂਈ 3:20-28 in Panjabi

Help us?

ਨਿਆਂਈ 3:20-28 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

20 ਤਦ ਏਹੂਦ ਉਸ ਦੇ ਕੋਲ ਆਇਆ, ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ ਜੋ ਸਿਰਫ਼ ਉਸ ਦੇ ਲਈ ਸੀ, ਬੈਠਿਆ ਹੋਇਆ ਸੀ। ਫਿਰ ਏਹੂਦ ਨੇ ਕਿਹਾ, “ਤੁਹਾਡੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ ਹੈ।” ਤਦ ਉਹ ਗੱਦੀ ਉੱਤੋਂ ਉੱਠ ਕੇ ਖੜ੍ਹਾ ਹੋ ਗਿਆ।
21 ਤਦ ਏਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ੍ਹ ਕੇ ਉਸ ਦੇ ਢਿੱਡ ਦੇ ਵਿੱਚ ਘੁਸਾ ਦਿੱਤੀ।
22 ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧੱਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉਂ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚੋਂ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ।
23 ਤਦ ਏਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜ਼ਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ।
24 ਜਦ ਉਹ ਨਿੱਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜ਼ੇ ਬੰਦ ਸਨ ਤਾਂ ਉਨ੍ਹਾਂ ਨੇ ਕਿਹਾ, “ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖ਼ਾਨੇ ਵਿੱਚ ਬੈਠਾ ਹੋਵੇਗਾ।”
25 ਅਤੇ ਉਹ ਬਹੁਤ ਦੇਰ ਤੱਕ ਉਸ ਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮਰਿਆ ਪਿਆ ਸੀ!
26 ਉਨ੍ਹਾਂ ਦੇ ਉਡੀਕਣ ਦੇ ਸਮੇਂ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ।
27 ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਰਬਤ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਨੇ ਨਾਲ ਪਰਬਤ ਤੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
28 ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਪਿੱਛੇ-ਪਿੱਛੇ ਆਓ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।” ਤਦ ਉਹ ਉਸ ਦੇ ਪਿੱਛੇ ਉੱਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੋਆਬ ਦੀ ਵੱਲ ਸਨ, ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ।
ਨਿਆਂਈ 3 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ