Text copied!
Bibles in Panjabi

ਨਿਆਂਈ 19:10-15 in Panjabi

Help us?

ਨਿਆਂਈ 19:10-15 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

10 ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ।
11 ਜਦ ਉਹ ਯਬੂਸ ਦੇ ਨੇੜੇ ਪਹੁੰਚੇ ਤਾਂ ਦਿਨ ਬਹੁਤ ਹੀ ਢੱਲ ਗਿਆ ਸੀ। ਤਾਂ ਸੇਵਕ ਨੇ ਆਪਣੇ ਸੁਆਮੀ ਨੂੰ ਕਿਹਾ, “ਆਉ ਜੀ, ਅਸੀਂ ਯਬੂਸੀਆਂ ਦੇ ਸ਼ਹਿਰ ਵਿੱਚ ਜਾ ਕੇ ਇੱਥੇ ਰਹੀਏ।”
12 ਪਰ ਉਸ ਦੇ ਸੁਆਮੀ ਨੇ ਉਸ ਨੂੰ ਕਿਹਾ, “ਪਰਾਏ ਸ਼ਹਿਰ ਵਿੱਚ ਜੋ ਇਸਰਾਏਲੀਆਂ ਦਾ ਨਹੀਂ ਹੈ, ਅਸੀਂ ਨਹੀਂ ਜਾਂਵਾਂਗੇ, ਪਰ ਅਸੀਂ ਗਿਬਆਹ ਵੱਲ ਚਲੇ ਜਾਂਵਾਂਗੇ।”
13 ਫਿਰ ਉਸ ਨੇ ਆਪਣੇ ਸੇਵਕ ਨੂੰ ਕਿਹਾ, “ਆ, ਅਸੀਂ ਇਨ੍ਹਾਂ ਥਾਵਾਂ ਵਿੱਚੋਂ ਕਿਸੇ ਇੱਕ ਵੱਲ ਚੱਲੀਏ, ਜਾਂ ਗਿਬਆਹ ਨੂੰ ਜਾਂ ਰਾਮਾਹ ਨੂੰ ਤਾਂ ਜੋ ਉੱਥੇ ਰਾਤ ਕੱਟੀਏ।”
14 ਅਤੇ ਉਹ ਅੱਗੇ ਦੀ ਵੱਲ ਸਫ਼ਰ ਕਰਦੇ ਰਹੇ ਅਤੇ ਜਦ ਬਿਨਯਾਮੀਨ ਦੇ ਗਿਬਆਹ ਦੇ ਨੇੜੇ ਪਹੁੰਚੇ ਤਾਂ ਸੂਰਜ ਢੱਲ ਗਿਆ।
15 ਇਸ ਲਈ ਉਹ ਮੁੜ ਗਏ ਤਾਂ ਜੋ ਗਿਬਆਹ ਵਿੱਚ ਜਾ ਕੇ ਉੱਥੇ ਰਹਿਣ। ਅਤੇ ਉੱਥੇ ਜਾ ਕੇ ਉਹ ਸ਼ਹਿਰ ਦੇ ਇੱਕ ਚੌਂਕ ਵਿੱਚ ਬੈਠ ਗਿਆ ਕਿਉਂਕਿ ਉੱਥੇ ਅਜਿਹਾ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।
ਨਿਆਂਈ 19 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ