Text copied!
Bibles in Panjabi

ਨਿਆਂਈ 17:7-12 in Panjabi

Help us?

ਨਿਆਂਈ 17:7-12 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਬੈਤਲਹਮ ਯਹੂਦਾਹ ਦਾ ਰਹਿਣ ਵਾਲਾ ਇੱਕ ਜੁਆਨ ਲੇਵੀ, ਯਹੂਦਾਹ ਦੇ ਗੋਤ ਵਿੱਚ ਪਰਦੇਸੀ ਹੋ ਕੇ ਰਹਿੰਦਾ ਸੀ।
8 ਇਹ ਮਨੁੱਖ ਬੈਤਲਹਮ ਯਹੂਦਾਹ ਤੋਂ ਇਸ ਲਈ ਨਿੱਕਲਿਆ ਸੀ ਕਿ ਜਿੱਥੇ ਟਿਕਾਣਾ ਮਿਲੇ ਉੱਥੇ ਜਾ ਕੇ ਰਹੇ। ਉਹ ਚਲਦੇ-ਚਲਦੇ ਇਫ਼ਰਾਈਮ ਦੇ ਪਹਾੜੀ ਦੇਸ ਵਿੱਚ ਮੀਕਾਹ ਦੇ ਘਰ ਪਹੁੰਚ ਗਿਆ।
9 ਮੀਕਾਹ ਨੇ ਉਸ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?” ਉਸ ਨੇ ਉਹ ਨੂੰ ਕਿਹਾ, “ਮੈਂ ਬੈਤਲਹਮ ਯਹੂਦਾਹ ਦਾ ਰਹਿਣ ਵਾਲਾ ਇੱਕ ਲੇਵੀ ਹਾਂ, ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਮਿਲੇ ਉੱਥੇ ਜਾ ਕੇ ਰਹਾਂ।”
10 ਮੀਕਾਹ ਨੇ ਉਸ ਨੂੰ ਕਿਹਾ, “ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ, ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ ਦਸ ਸਿੱਕੇ, ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ।”
11 ਤਾਂ ਉਹ ਲੇਵੀ ਮੀਕਾਹ ਨਾਲ ਰਹਿਣ ਲਈ ਤਿਆਰ ਹੋ ਗਿਆ ਅਤੇ ਉਹ ਜੁਆਨ ਉਸ ਦੇ ਨਾਲ ਉਸ ਦੇ ਪੁੱਤਰਾਂ ਵਰਗਾ ਬਣ ਕੇ ਰਿਹਾ।
12 ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸ ਦਾ ਪੁਰੋਹਿਤ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ।
ਨਿਆਂਈ 17 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ