Text copied!
Bibles in Panjabi

ਨਿਆਂਈ 10:8-11 in Panjabi

Help us?

ਨਿਆਂਈ 10:8-11 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ।
9 ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲੀ ਬਹੁਤ ਹੀ ਮੁਸੀਬਤ ਵਿੱਚ ਪੈ ਗਏ।
10 ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, “ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ!”
11 ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, “ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ?
ਨਿਆਂਈ 10 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ