Text copied!
Bibles in Panjabi

ਜ਼ਬੂਰ 88:8-13 in Panjabi

Help us?

ਜ਼ਬੂਰ 88:8-13 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ!
9 ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ।
10 ਕੀ ਤੂੰ ਮੁਰਦਿਆਂ ਨੂੰ ਅਚਰਜ਼ ਵਿਖਾਵੇਂਗਾ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?। ਸਲਹ।
11 ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ?
12 ਕੀ ਤੇਰੇ ਅਚਰਜ਼ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ?
13 ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ?
ਜ਼ਬੂਰ 88 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ