2 ਉਹ ਧਰਮ ਨਾਲ ਤੇਰੀ ਪਰਜਾ ਦਾ ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ।
3 ਪਰਬਤ ਤੇ ਪਹਾੜੀਆਂ ਪਰਜਾ ਲਈ ਧਰਮ ਦੇ ਕਾਰਨ ਖੁਸ਼ਹਾਲੀ ਲਿਆਉਣਗੇ।
4 ਉਹ ਪਰਜਾ ਦੇ ਮਸਕੀਨਾਂ ਦਾ ਨਿਆਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਕੁਚਲੇਂਗਾ।
5 ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, ਲੋਕ ਪੀੜ੍ਹੀਓਂ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ।