8 ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ,
9 ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਸਚਿਆਈ ਨਹੀਂ, ਉਹਨਾਂ ਦਾ ਮਨ ਤਬਾਹੀ ਨਾਲ ਭਰਿਆ ਹੈ, ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, ਉਹ ਆਪਣੀਆਂ ਜੀਭਾਂ ਨਾਲ ਵਲ-ਛਲ ਕਰਦੇ ਹਨ।
10 ਹੇ ਪਰਮੇਸ਼ੁਰ, ਤੂੰ ਉਹਨਾਂ ਨੂੰ ਦੋਸ਼ੀ ਠਹਿਰਾ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ, ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਾਰਨ ਉਹਨਾਂ ਨੂੰ ਕੱਢ ਦੇ, ਕਿਉਂ ਜੋ ਉਹ ਤੇਰੇ ਵਿਰੁੱਧ ਵਿਦਰੋਹ ਕਰਦੇ ਹਨ।
11 ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅਨੰਦ ਹੋਣ, ਉਹ ਸਦਾ ਜੈ-ਜੈਕਾਰ ਕਰਨ ਕਿ ਤੂੰ ਉਹਨਾਂ ਨੂੰ ਬਚਾਉਂਦਾ ਹੈਂ, ਅਤੇ ਤੇਰੇ ਨਾਮ ਦੇ ਪ੍ਰੇਮੀ ਤੇਰੇ ਤੋਂ ਬਾਗ-ਬਾਗ ਹੋਣ।