6 ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ,
7 ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਦਾ ਛੁਟਕਾਰਾ ਕਰ ਨਹੀਂ ਸਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ,
8 ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, ਅਤੇ ਉਹ ਸਦਾ ਤੱਕ ਅਸਾਧ ਹੈ,
9 ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, ਅਤੇ ਕਬਰ ਨੂੰ ਨਾ ਵੇਖੇ।
10 ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।