Text copied!
Bibles in Panjabi

ਜ਼ਬੂਰ 49:14-18 in Panjabi

Help us?

ਜ਼ਬੂਰ 49:14-18 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

14 ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ।
15 ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਟਕਾਰਾ ਦੇਵੇਗਾ, ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ। ਸਲਹ।
16 ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਵਧ ਜਾਵੇ,
17 ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
18 ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ, - ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ ਤੈਨੂੰ ਸਲਾਹੁਣਗੇ, -
ਜ਼ਬੂਰ 49 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ