10 ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।
11 ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ ਕਿ ਸਾਡੀਆਂ ਕਬਰਾਂ ਸਦਾ ਤੱਕ ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ, ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ।
12 ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ।