4 ਤਾਂ ਵੇਖੋ, ਰਾਜੇ ਇਕੱਠੇ ਹੋ ਗਏ, ਓਹ ਮਿਲ ਕੇ ਲੰਘ ਗਏ।
5 ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, ਵਿਆਕੁਲ ਹੋ ਕੇ ਉਹ ਉੱਠ ਭੱਜੇ!
6 ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ।
7 ਤੂੰ ਪੁਰੇ ਦੀ ਹਵਾ ਨਾਲ ਤਰਸ਼ੀਸ਼ ਸ਼ਹਿਰ ਦੇ ਜਹਾਜ਼ਾਂ ਨੂੰ ਭੰਨ ਸੁੱਟਦਾ ਹੈਂ।