7 ਕਿਉਂ ਜੋ ਉਨ੍ਹਾਂ ਬਿਨ੍ਹਾਂ ਕਾਰਨ ਮੇਰੇ ਲਈ ਟੋਏ ਵਿੱਚ ਜਾਲ਼ ਛਿਪਾਇਆ ਹੈ, ਉਨ੍ਹਾਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਜਾਨ ਲਈ ਟੋਆ ਪੁੱਟਿਆ ਹੈ।
8 ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇ! ਅਤੇ ਜਿਹੜਾ ਜਾਲ਼ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ!
9 ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ-ਬਾਗ ਹੋਵੇਗੀ, ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ।
10 ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ? ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁਡਾਉਂਦਾ ਹੈ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।
11 ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ, ਉਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜੋ ਮੈਂ ਨਹੀਂ ਜਾਣਦਾ।
12 ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ, ਮੇਰੀ ਜਾਨ ਬੇਚੈਨ ਹੋ ਜਾਂਦੀ ਹੈ।