8 ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰਾਖੀ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ,
9 ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ।
10 ਉਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, ਉਹ ਆਪਣੇ ਮੂੰਹ ਤੋਂ ਘਮੰਡ ਨਾਲ ਬੋਲਦੇ ਹਨ।
11 ਹੁਣ ਉਨ੍ਹਾਂ ਨੇ ਪੈਰ-ਪੈਰ ਤੇ ਸਾਨੂੰ ਘੇਰਿਆ ਹੈ, ਉਨ੍ਹਾਂ ਨੇ ਆਪਣੀਆਂ ਅੱਖਾਂ ਲਾ ਰੱਖੀਆਂ ਹਨ ਕਿ ਸਾਨੂੰ ਧਰਤੀ ਉੱਤੇ ਪਟਕਾ ਦੇਣ।
12 ਉਹ ਬੱਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, ਅਤੇ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬੈਠਦਾ ਹੈ।
13 ਹੇ ਯਹੋਵਾਹ, ਉੱਠ, ਉਹ ਦਾ ਸਾਹਮਣਾ ਕਰ, ਉਹ ਨੂੰ ਕੱਸ ਕੇ ਬੰਨ ਲੈ, ਆਪਣੀ ਤਲਵਾਰ ਨਾਲ ਮੇਰੀ ਜਾਨ ਨੂੰ ਦੁਸ਼ਟ ਤੋਂ ਬਚਾ ਕੇ ਛੁਡਾ ਲੈ,
14 ਮਨੁੱਖਾਂ ਤੋਂ ਆਪਣੇ ਹੱਥ ਨਾਲ, ਹੇ ਯਹੋਵਾਹ, ਸੰਸਾਰੀ ਮਨੁੱਖਾਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜਿਉਣ ਵਿੱਚ ਹੈ, ਅਤੇ ਜਿਨ੍ਹਾਂ ਦਾ ਢਿੱਡ ਤੂੰ ਆਪਣੇ ਭੰਡਾਰ ਤੋਂ ਭਰ ਦਿੰਦਾ ਹੈਂ। ਉਹ ਬੱਚਿਆਂ ਨਾਲ ਸੰਤੁਸ਼ਟ ਹੋ ਜਾਂਦੇ ਅਤੇ ਆਪਣੇ ਰਹਿੰਦੇ ਮਾਲ ਨੂੰ ਆਪਣਿਆਂ ਬਾਲ-ਬੱਚਿਆਂ ਲਈ ਛੱਡ ਜਾਂਦੇ ਹਨ।