3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ, ਉਹ ਦੀ ਦਯਾ ਸਦਾ ਦੀ ਹੈ।
4 ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, ਉਹ ਦੀ ਦਯਾ ਸਦਾ ਦੀ ਹੈ,
5 ਉਸੇ ਦਾ ਜਿਸ ਨੇ ਅਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
6 ਉਸੇ ਦਾ ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
7 ਉਸੇ ਦਾ ਜਿਸ ਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ, ਉਹ ਦੀ ਦਯਾ ਸਦਾ ਦੀ ਹੈ,