Text copied!
Bibles in Panjabi

ਜ਼ਬੂਰ 136:3-11 in Panjabi

Help us?

ਜ਼ਬੂਰ 136:3-11 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ, ਉਹ ਦੀ ਦਯਾ ਸਦਾ ਦੀ ਹੈ।
4 ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, ਉਹ ਦੀ ਦਯਾ ਸਦਾ ਦੀ ਹੈ,
5 ਉਸੇ ਦਾ ਜਿਸ ਨੇ ਅਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
6 ਉਸੇ ਦਾ ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, ਉਹ ਦੀ ਦਯਾ ਸਦਾ ਦੀ ਹੈ,
7 ਉਸੇ ਦਾ ਜਿਸ ਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ, ਉਹ ਦੀ ਦਯਾ ਸਦਾ ਦੀ ਹੈ,
8 ਸੂਰਜ ਨੂੰ ਕਿ ਉਹ ਦਿਨ ਉੱਤੇ ਰਾਜ ਕਰੇ, ਉਹ ਦੀ ਦਯਾ ਸਦਾ ਦੀ ਹੈ,
9 ਚੰਦਰਮਾਂ ਤੇ ਤਾਰਿਆਂ ਨੂੰ ਕਿ ਓਹ ਰਾਤ ਉੱਤੇ ਰਾਜ ਕਰਨ, ਉਹ ਦੀ ਦਯਾ ਸਦਾ ਦੀ ਹੈ,
10 ਉਸੇ ਦਾ ਜਿਸ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, ਉਹ ਦੀ ਦਯਾ ਸਦਾ ਦੀ ਹੈ,
11 ਅਤੇ ਇਸਰਾਏਲ ਨੂੰ ਉਨ੍ਹਾਂ ਦੇ ਵਿੱਚ ਕੱਢ ਲਿਆਇਆ, ਉਹ ਦੀ ਦਯਾ ਸਦਾ ਦੀ ਹੈ,
ਜ਼ਬੂਰ 136 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ