Text copied!
Bibles in Panjabi

ਗਿਣਤੀ 26:7-31 in Panjabi

Help us?

ਗਿਣਤੀ 26:7-31 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਇਹ ਰਊਬੇਨੀਆਂ ਦੇ ਪਰਿਵਾਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਉਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ।
8 ਅਤੇ ਪੱਲੂ ਦਾ ਪੁੱਤਰ ਅਲੀਆਬ ਸੀ।
9 ਅਤੇ ਅਲੀਆਬ ਦੇ ਪੁੱਤਰ ਨਮੂਏਲ, ਦਾਥਾਨ ਅਤੇ ਅਬੀਰਾਮ ਸਨ। ਇਹ ਉਹ ਦਾਥਾਨ ਅਤੇ ਅਬੀਰਾਮ ਸਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਝਗੜਾ ਕਰ ਰਹੇ ਸਨ ਜਦ ਉਹ ਯਹੋਵਾਹ ਦੇ ਵਿਰੁੱਧ ਝਗੜਦੇ ਸਨ।
10 ਉਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਨਾਲ ਨਿਗਲ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ, ਤਾਂ ਉਹ ਇੱਕ ਨਿਸ਼ਾਨ ਹੋ ਗਏ।
11 ਪਰ ਕੋਰਹ ਦੇ ਪੁੱਤਰ ਨਹੀਂ ਮਰੇ।
12 ਸ਼ਿਮਓਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ, ਯਾਮੀਨ ਤੋਂ ਯਮੀਨੀਆਂ ਦਾ ਪਰਿਵਾਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,
13 ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਤੋਂ ਸ਼ਾਊਲੀਆਂ ਦਾ ਟੱਬਰ
14 ਇਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਉਹ ਬਾਈ ਹਜ਼ਾਰ ਦੋ ਸੌ ਸਨ।
15 ਗਾਦ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ,
16 ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ,
17 ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ,
18 ਇਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਇਹ ਚਾਲ੍ਹੀ ਹਜ਼ਾਰ ਪੰਜ ਸੌ ਸਨ।
19 ਯਹੂਦਾਹ ਦੇ ਪੁੱਤਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ।
20 ਯਹੂਦਾਹ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ,
21 ਪਰਸ ਦੇ ਪੁੱਤਰ ਇਹ ਸਨ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਾਮੂਲ ਤੋਂ ਹਮੂਲੀਆਂ ਦਾ ਟੱਬਰ,
22 ਇਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਉਹ ਛਿਹੱਤਰ ਹਜ਼ਾਰ ਪੰਜ ਸੌ ਸਨ।
23 ਯਿੱਸਾਕਾਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ
24 ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ
25 ਇਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਉਹ ਚੌਂਹਠ ਹਜ਼ਾਰ ਤਿੰਨ ਸੌ ਸਨ।
26 ਜ਼ਬੂਲੁਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ
27 ਇਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਸੱਠ ਹਜ਼ਾਰ ਪੰਜ ਸੌ ਸਨ।
28 ਯੂਸੁਫ਼ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਤੇ ਇਫ਼ਰਾਈਮ
29 ਮਨੱਸ਼ਹ ਦੇ ਪੁੱਤਰ, ਮਾਕੀਰ ਤੋਂ ਮਾਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆ, ਗਿਲਆਦੀਆਂ ਦਾ ਟੱਬਰ
30 ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ
31 ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ
ਗਿਣਤੀ 26 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ