1 ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮਿਲਾਪ ਵਾਲੇ ਤੰਬੂ ਵਿੱਚ ਯਹੋਵਾਹ ਨੇ ਮੂਸਾ ਨੂੰ ਕਿਹਾ
2 ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਇੱਕ-ਇੱਕ ਪੁਰਖ ਦੀ ਗਿਣਤੀ ਨਾਮ ਲੈ-ਲੈ ਕੇ ਕਰ।
3 ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਸਰਾਏਲ ਲਈ ਯੁੱਧ ਕਰ ਸਕਦੇ ਹਨ, ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਦਲਾਂ ਦੇ ਅਨੁਸਾਰ ਕਰੋ।
4 ਤੁਹਾਡੇ ਨਾਲ ਹਰੇਕ ਗੋਤ ਦਾ ਇੱਕ-ਇੱਕ ਮਨੁੱਖ ਹੋਵੇ ਜਿਹੜਾ ਆਪਣੇ ਪੁਰਖਿਆਂ ਦੇ ਪਰਿਵਾਰ ਵਿੱਚ ਮੁਖੀਆ ਹੋਵੇ।
5 ਉਨ੍ਹਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਖੜ੍ਹੇ ਹੋਣਗੇ ਇਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤਰ ਅਲੀਸੂਰ।
6 ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ।
7 ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ।
8 ਯਿੱਸਾਕਾਰ ਲਈ ਸੂਆਰ ਦਾ ਪੁੱਤਰ ਨਥਨਿਏਲ।
9 ਜ਼ਬੂਲੁਨ ਲਈ ਹੇਲੋਨ ਦਾ ਪੁੱਤਰ ਅਲੀਆਬ।
10 ਯੂਸੁਫ਼ ਦੇ ਪੁੱਤਰਾਂ ਵਿੱਚੋਂ ਇਫ਼ਰਾਈਮ ਲਈ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ। ਮਨੱਸ਼ਹ ਲਈ ਪਦਾਹਸੂਰ ਦਾ ਪੁੱਤਰ ਗਮਲੀਏਲ।
11 ਬਿਨਯਾਮੀਨ ਲਈ ਗਿਦਓਨੀ ਦਾ ਪੁੱਤਰ ਅਬੀਦਾਨ।
12 ਦਾਨ ਲਈ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ।
13 ਆਸ਼ੇਰ ਲਈ ਆਕਰਾਨ ਦਾ ਪੁੱਤਰ ਪਗੀਏਲ।
14 ਗਾਦ ਲਈ ਦਊਏਲ ਦਾ ਪੁੱਤਰ ਅਲਯਾਸਾਫ਼।
15 ਨਫ਼ਤਾਲੀ ਲਈ ਏਨਾਨ ਦਾ ਪੁੱਤਰ ਅਹੀਰਾ।
16 ਇਹ ਮੰਡਲੀ ਤੋਂ ਸੱਦੇ ਹੋਏ ਆਪਣੇ ਪੁਰਖਿਆਂ ਦੇ ਗੋਤਾਂ ਵਿੱਚ ਪ੍ਰਧਾਨ ਸਨ l ਇਹ ਇਸਰਾਏਲੀਆਂ ਵਿੱਚ ਕੁੱਲਾਂ ਦੇ ਪ੍ਰਧਾਨ ਸਨ।