14 ਇਸਰਾਏਲੀਆਂ ਵਿੱਚ ਸਾਰੀਆਂ ਅਰਪਣ ਕੀਤੀਆਂ ਹੋਈਆਂ ਚੀਜ਼ਾਂ ਤੇਰੀਆਂ ਹੋਣਗੀਆਂ।
15 ਸਾਰੇ ਪਹਿਲੌਠੇ ਜਿਹੜੇ ਉਹ ਯਹੋਵਾਹ ਲਈ ਲਿਆਉਣ ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ, ਉਹ ਵੀ ਤੇਰੇ ਲਈ ਹੋਣਗੇ ਤਾਂ ਵੀ ਆਦਮੀ ਦੇ ਪਹਿਲੌਠੇ ਦੇ ਨਿਸਤਾਰੇ ਦਾ ਮੁੱਲ ਜ਼ਰੂਰ ਦੇਣਾ ਨਾਲੇ ਅਸ਼ੁੱਧ ਪਸ਼ੂਆਂ ਦੇ ਪਹਿਲੌਠਿਆਂ ਦੇ ਨਿਸਤਾਰੇ ਦਾ ਮੁੱਲ ਦੇਣਾ।
16 ਜਿਨ੍ਹਾਂ ਦੇ ਨਿਸਤਾਰੇ ਦਾ ਮੁੱਲ ਤੂੰ ਦੇਣਾ ਹੋਵੇ ਅਰਥਾਤ ਇੱਕ ਮਹੀਨੇ ਤੋਂ ਉੱਪਰ ਵਾਲੇ ਦਾ ਤੂੰ ਨਿਸਤਾਰੇ ਦਾ ਮੁੱਲ ਦੇ ਅਰਥਾਤ ਆਪਣੇ ਠਹਿਰਾਏ ਹੋਏ ਲੇਖੇ ਅਨੁਸਾਰ ਚਾਂਦੀ ਦੇ ਪੰਜ ਰੁਪਏ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਜਿਹੜਾ ਵੀਹ ਗੀਰਹ ਦਾ ਹੈ।
17 ਪਰੰਤੂ ਗਊ ਦਾ ਪਹਿਲੌਠੇ, ਭੇਡ ਦੇ ਪਹਿਲੌਠੇ ਅਤੇ ਬੱਕਰੀ ਦੇ ਪਹਿਲੌਠੇ ਦਾ ਨਿਸਤਾਰੇ ਦਾ ਮੁੱਲ ਨਾ ਦੇਣਾ, ਉਹ ਪਵਿੱਤਰ ਹਨ। ਉਨ੍ਹਾਂ ਦਾ ਲਹੂ ਤੂੰ ਜਗਵੇਦੀ ਉੱਤੇ ਛਿੜਕੀਂ ਅਤੇ ਉਨ੍ਹਾਂ ਦੀ ਚਰਬੀ ਯਹੋਵਾਹ ਲਈ ਸੁਗੰਧਤਾ ਕਰਕੇ ਅੱਗ ਦੀ ਭੇਟ ਲਈ ਸਾੜ ਦੇਵੀਂ।
18 ਉਨ੍ਹਾਂ ਦਾ ਮਾਸ ਤੇਰਾ ਹੋਵੇਗਾ ਜਿਵੇਂ ਹਿਲਾਈ ਹੋਈ ਛਾਤੀ ਅਤੇ ਸੱਜਾ ਪੱਟ ਤੇਰੇ ਹਨ।