Text copied!
Bibles in Panjabi

ਕਹਾਉਤਾਂ 9:1-7 in Panjabi

Help us?

ਕਹਾਉਤਾਂ 9:1-7 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ੍ਹ ਲਏ ਹਨ।
2 ਉਹ ਨੇ ਰਾਤ ਦੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ।
3 ਉਹ ਨੇ ਆਪਣੀਆਂ ਦਾਸੀਆਂ ਕੋਲ ਸੱਦਾ ਭੇਜਿਆ ਹੈ, ਉਹ ਨਗਰ ਦੇ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,
4 ਜੋ ਕੋਈ ਭੋਲਾ ਹੈ ਉਹ ਉਰੇ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ,
5 ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ!
6 ਭੋਲਿਆਂ ਦੀ ਸੰਗਤ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਉੱਤੇ ਸਿੱਧੇ ਤੁਰੋ!
7 ਮਖ਼ੌਲੀਏ ਨੂੰ ਤਾੜਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ।
ਕਹਾਉਤਾਂ 9 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ