12 ਉਹ ਕਦੀ ਸੜਕਾਂ ਉੱਤੇ, ਕਦੀ ਚੌਂਕਾਂ ਵਿੱਚ, ਅਤੇ ਹਰੇਕ ਮੋੜ ਉੱਤੇ ਉਹ ਇੰਤਜ਼ਾਰ ਕਰਦੀ ਹੈ।
13 ਸੋ ਉਹ ਨੇ ਉਸ ਨੂੰ ਫੜ੍ਹ ਕੇ ਉਸ ਨੂੰ ਚੁੰਮ ਲਿਆ, ਅਤੇ ਬੇਸ਼ਰਮੀ ਨਾਲ ਉਸ ਨੂੰ ਆਖਿਆ,
14 ਮੈਂ ਮੇਲ ਦੀਆਂ ਭੇਟਾਂ ਚੜ੍ਹਾਉਣੀਆਂ ਸਨ, ਅਤੇ ਅੱਜ ਮੈਂ ਆਪਣੀਆਂ ਸੁੱਖਣਾ ਪੂਰੀਆਂ ਕੀਤੀਆਂ ਹਨ।
15 ਇਸੇ ਲਈ ਮੈਂ ਤੈਨੂੰ ਮਿਲਣ ਅਤੇ ਲੱਭਣ ਨੂੰ ਨਿੱਕਲੀ ਹਾਂ, ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈਂ।