Text copied!
Bibles in Panjabi

ਕਹਾਉਤਾਂ 12:15-21 in Panjabi

Help us?

ਕਹਾਉਤਾਂ 12:15-21 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

15 ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੁੰਦੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।
16 ਮੂਰਖ ਦਾ ਗੁੱਸਾ ਝੱਟ ਪ੍ਰਗਟ ਹੋ ਜਾਂਦਾ ਹੈ, ਪਰ ਸਿਆਣਾ ਨਿਰਾਦਰ ਨੂੰ ਅਣਦੇਖਿਆ ਕਰ ਦਿੰਦਾ ਹੈ।
17 ਜਿਹੜਾ ਸੱਚੀ ਗਵਾਹੀ ਦਿੰਦਾ ਹੈ ਉਹ ਸੱਚ ਬੋਲਦਾ ਹੈ, ਪਰ ਝੂਠਾ ਗਵਾਹ ਛਲ ਨੂੰ ਪ੍ਰਗਟ ਕਰਦਾ ਹੈ।
18 ਬਿਨ੍ਹਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੇ ਬਚਨ ਚੰਗਾ ਕਰ ਦਿੰਦੇ ਹਨ।
19 ਸਚਿਆਈ ਸਦਾ ਬਣੀ ਰਹੇਗੀ, ਪਰ ਝੂਠ ਪਲ ਭਰ ਦਾ ਹੁੰਦਾ ਹੈ।
20 ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹਕਾਰਾਂ ਲਈ ਅਨੰਦ ਹੁੰਦਾ ਹੈ।
21 ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ।
ਕਹਾਉਤਾਂ 12 in ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ