7 ਤਦ ਮੈਂ ਫੇਰ ਸੂਰਜ ਦੇ ਹੇਠ ਹੋਣ ਵਾਲੇ ਵਿਅਰਥ ਨੂੰ ਵੇਖਿਆ,
8 ਕੋਈ ਤਾਂ ਇਕੱਲਾ ਹੈ ਅਤੇ ਉਸ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦਾ ਪੁੱਤਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਅੰਤ ਨਹੀਂ ਅਤੇ ਉਸ ਦੀ ਅੱਖ ਧਨ ਨਾਲ ਨਹੀਂ ਰੱਜਦੀ, ਨਾ ਹੀ ਉਹ ਆਖਦਾ ਹੈ ਕਿ ਮੈਂ ਕਿਸ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁੱਖ ਨੂੰ ਗੁਆਉਂਦਾ ਹਾਂ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ।
9 ਇੱਕ ਨਾਲੋਂ ਦੋ ਚੰਗੇ ਹਨ, ਕਿਉਂ ਜੋ ਉਨ੍ਹਾਂ ਦੀ ਮਿਹਨਤ ਤੋਂ ਚੰਗਾ ਫਲ ਮਿਲਦਾ ਹੈ,
10 ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ, ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ, ਕਿਉਂ ਜੋ ਉਸ ਦੇ ਲਈ ਕੋਈ ਦੂਜਾ ਨਹੀਂ ਜੋ ਉਹ ਨੂੰ ਚੁੱਕ ਕੇ ਖੜ੍ਹਾ ਕਰੇ!
11 ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਉਹ ਗਰਮ ਹੁੰਦੇ ਹਨ ਪਰ ਇਕੱਲਾ ਕਿਸ ਤਰ੍ਹਾਂ ਗਰਮ ਹੋ ਸਕਦਾ ਹੈ?
12 ਜੇ ਕੋਈ ਇੱਕ ਉੱਤੇ ਭਾਰੀ ਪੈ ਜਾਵੇ ਤਾਂ ਉਹ ਦੋਵੇਂ ਉਸ ਦਾ ਸਾਹਮਣਾ ਕਰ ਸਕਦੇ ਹਨ ਅਤੇ ਤੇਹਰੀ ਰੱਸੀ ਛੇਤੀ ਨਹੀਂ ਟੁੱਟਦੀ।
13 ਇੱਕ ਬੁੱਢੇ ਅਤੇ ਮੂਰਖ ਰਾਜਾ ਨਾਲੋਂ, ਜੋ ਸਿੱਖਿਆ ਦੀ ਸਹਾਰਨਾ ਕਰਨਾ ਨਾ ਜਾਣੇ, ਇੱਕ ਦੀਨ ਪਰ ਬੁੱਧਵਾਨ ਜੁਆਨ ਚੰਗਾ ਹੈ,
14 ਭਾਵੇਂ ਉਹ ਕੈਦਖ਼ਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਰਾਜ ਵਿੱਚ ਗਰੀਬ ਜੰਮਿਆ ਸੀ।
15 ਮੈਂ ਉਹਨਾਂ ਸਾਰੇ ਜੀਉਂਦਿਆਂ ਨੂੰ ਜੋ ਸੂਰਜ ਦੇ ਹੇਠ ਤੁਰਦੇ ਹਨ ਵੇਖਿਆ ਕਿ ਉਸ ਦੂਜੇ ਜੁਆਨ ਨਾਲ ਹੋ ਗਏ, ਜੋ ਉਸ ਦੀ ਥਾਂ ਲੈਣ ਲਈ ਖੜ੍ਹਾ ਹੋਇਆ।