Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 8

ਲੇਵੀਆਂ 8:3-22

Help us?
Click on verse(s) to share them!
3ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠਿਆਂ ਕਰੀਂ।
4ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਸੀ, ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਾਰੀ ਮੰਡਲੀ, ਮੰਡਲੀ ਡੇਰੇ ਦੇ ਦਰਵਾਜ਼ੇ ਦੇ ਕੋਲ ਇਕੱਠੀ ਹੋ ਗਈ।
5ਤਦ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜਾ ਕੰਮ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਹੈ, ਉਹ ਇਹ ਹੈ।
6ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਲਿਆ ਕੇ ਪਾਣੀ ਨਾਲ ਨ੍ਹਵਾਇਆ,
7ਅਤੇ ਉਸ ਨੇ ਉਹ ਨੂੰ ਕੁੜਤਾ ਪਹਿਨਾਇਆ ਅਤੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਪਹਿਨਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਹਿਨਾਇਆ ਅਤੇ ਸੋਹਣੀ ਕਢਾਈ ਕੀਤੇ ਹੋਏ ਏਫ਼ੋਦ ਦੇ ਪਟਕੇ ਨਾਲ ਉਸ ਦਾ ਲੱਕ ਕੱਸ ਦਿੱਤਾ।
8ਤਦ ਉਸ ਨੇ ਉਹ ਨੂੰ ਸੀਨਾਬੰਦ ਪਹਿਨਾਇਆ ਅਤੇ ਉਸ ਸੀਨਾਬੰਦ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ।
9ਤਦ ਉਸ ਨੇ ਉਹ ਦੇ ਸਿਰ ਉੱਤੇ ਪਗੜੀ ਬੰਨ੍ਹ ਕੇ ਪਗੜੀ ਦੇ ਸਾਹਮਣੇ ਸੋਨੇ ਦੀ ਪੱਤਰੀ ਅਰਥਾਤ ਪਵਿੱਤਰ ਮੁਕਟ ਨੂੰ ਲਗਾਇਆ ਜਿਸ ਤਰ੍ਹਾਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10ਫੇਰ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਰੇ ਨੂੰ ਅਤੇ ਜੋ ਕੁਝ ਉਸ ਦੇ ਵਿੱਚ ਸੀ, ਤੇਲ ਪਾ ਕੇ ਪਵਿੱਤਰ ਕੀਤਾ।
11ਅਤੇ ਉਸ ਤੇਲ ਵਿੱਚੋਂ ਕੁਝ ਲੈ ਕੇ ਜਗਵੇਦੀ ਉੱਤੇ ਸੱਤ ਵਾਰੀ ਛਿੜਕਿਆ ਅਤੇ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਚੁਬੱਚੇ ਅਤੇ ਉਸ ਦੀ ਚੌਂਕੀ ਨੂੰ ਤੇਲ ਨਾਲ ਪਵਿੱਤਰ ਕੀਤਾ।
12ਫੇਰ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤਰ ਕਰਨ ਲਈ ਮਸਹ ਕੀਤਾ।
13ਤਦ ਮੂਸਾ ਨੇ ਹਾਰੂਨ ਦੇ ਪੁੱਤਰਾਂ ਨੂੰ ਲਿਆ ਕੇ ਉਨ੍ਹਾਂ ਨੂੰ ਕੁੜਤੇ ਪਹਿਨਾਏ, ਉਨ੍ਹਾਂ ਦੇ ਲੱਕ ਪੇਟੀਆਂ ਨਾਲ ਬੰਨੇ ਅਤੇ ਉਨ੍ਹਾਂ ਨੂੰ ਪੱਗੜੀਆਂ ਬੰਨ੍ਹਾਈਆਂ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
14ਤਦ ਉਹ ਪਾਪ ਬਲੀ ਦੀ ਭੇਟ ਲਈ ਬਲ਼ਦ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਆਪਣੇ-ਆਪਣੇ ਹੱਥ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਸਿਰ ਉੱਤੇ ਰੱਖੇ।
15ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦਾ ਲਹੂ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਆਪਣੀ ਉਂਗਲ ਨਾਲ ਚੁਫ਼ੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਲ੍ਹਕੇ ਉਸ ਦੇ ਲਈ ਪ੍ਰਾਸਚਿਤ ਕੀਤਾ ਅਤੇ ਉਸ ਨੂੰ ਪਵਿੱਤਰ ਕੀਤਾ।
16ਅਤੇ ਮੂਸਾ ਨੇ ਆਂਦਰਾਂ ਦੇ ਉੱਤੇ ਸਾਰੀ ਚਰਬੀ, ਕਲੇਜੀ ਦੇ ਉੱਪਰਲੀ ਝਿੱਲੀ ਅਤੇ ਚਰਬੀ ਸਮੇਤ ਦੋਵੇਂ ਗੁਰਦਿਆਂ ਨੂੰ ਲੈ ਕੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
17ਪਰ ਬਲ਼ਦ, ਉਸ ਦੀ ਖੱਲ, ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
18ਫੇਰ ਉਹ ਹੋਮ ਬਲੀ ਦੀ ਭੇਟ ਦੇ ਛੱਤਰੇ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ।
19ਤਦ ਮੂਸਾ ਨੇ ਉਸ ਨੂੰ ਵੱਢਿਆ ਅਤੇ ਉਸ ਦੇ ਲਹੂ ਨੂੰ ਜਗਵੇਦੀ ਦੇ ਚੁਫ਼ੇਰੇ ਛਿੜਕਿਆ।
20ਤਦ ਉਸ ਨੇ ਛੱਤਰੇ ਨੂੰ ਟੁੱਕੜੇ-ਟੁੱਕੜੇ ਕੀਤਾ ਅਤੇ ਮੂਸਾ ਨੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ।
21ਅਤੇ ਉਸ ਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਛੱਤਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
22ਫੇਰ ਉਹ ਦੂਜੇ ਛੱਤਰੇ ਨੂੰ ਅਰਥਾਤ ਥਾਪਣ ਦੇ ਛੱਤਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਆਪਣੇ-ਆਪਣੇ ਹੱਥ ਉਸ ਦੇ ਸਿਰ ਉੱਤੇ ਰੱਖੇ।

Read ਲੇਵੀਆਂ 8ਲੇਵੀਆਂ 8
Compare ਲੇਵੀਆਂ 8:3-22ਲੇਵੀਆਂ 8:3-22