Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 7

ਲੇਵੀਆਂ 7:5-17

Help us?
Click on verse(s) to share them!
5ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ। ਇਹ ਦੋਸ਼ ਦੀ ਭੇਟ ਹੈ।
6ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਉਹ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ, ਉਹ ਅੱਤ ਪਵਿੱਤਰ ਹੈ।
7ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਉਨ੍ਹਾਂ ਦੋਹਾਂ ਦੀ ਇੱਕੋ ਹੀ ਬਿਧੀ ਹੈ। ਜਿਹੜਾ ਜਾਜਕ ਉਨ੍ਹਾਂ ਭੇਟਾਂ ਨੂੰ ਚੜ੍ਹਾ ਕੇ ਉਸ ਦਾ ਪ੍ਰਾਸਚਿਤ ਕਰੇ, ਉਹ ਹੀ ਉਸ ਨੂੰ ਰੱਖੇ।
8ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੀ ਹੋਮ ਦੀ ਭੇਟ ਚੜ੍ਹਾਵੇ, ਉਸ ਹੋਮ ਬਲੀ ਭੇਟ ਦੀ ਖੱਲ ਨੂੰ ਉਹ ਜਾਜਕ ਹੀ ਲੈ ਲਵੇ।
9ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ, ਜਾਂ ਕੜਾਹੀ ਵਿੱਚ ਜਾਂ ਤਵੇ ਉੱਤੇ ਪਕਾਈ ਜਾਵੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।
10ਅਤੇ ਸਾਰੀਆਂ ਮੈਦੇ ਦੀਆਂ ਭੇਟਾਂ, ਭਾਵੇਂ ਤੇਲ ਨਾਲ ਰਲੀਆਂ ਹੋਈਆਂ ਹੋਣ ਭਾਵੇਂ ਰੁੱਖੀਆਂ, ਉਹ ਹਾਰੂਨ ਦੇ ਸਾਰੇ ਪੁੱਤਰਾਂ ਨੂੰ ਇੱਕੋ ਬਰਾਬਰ ਵੰਡੀਆਂ ਜਾਣ।
11ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:
12ਜੇ ਉਹ ਉਸ ਨੂੰ ਧੰਨਵਾਦ ਦੇ ਲਈ ਚੜ੍ਹਾਵੇ ਤਾਂ ਉਹ ਆਪਣੀ ਧੰਨਵਾਦ ਦੀ ਭੇਟ ਵਿੱਚ, ਤੇਲ ਨਾਲ ਗੁੰਨ੍ਹੇ ਹੋਏ ਪਤੀਰੇ ਫੁਲਕੇ, ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜ੍ਹਾਵੇ,
13ਅਤੇ ਉਹ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖ਼ਮੀਰੀ ਰੋਟੀ ਵੀ ਚੜ੍ਹਾਵੇ।
14ਅਤੇ ਅਜਿਹੀ ਹਰੇਕ ਭੇਟ ਵਿੱਚੋਂ ਉਹ ਇੱਕ-ਇੱਕ ਰੋਟੀ ਯਹੋਵਾਹ ਦੇ ਅੱਗੇ ਚੁੱਕਣ ਦੀ ਭੇਟ ਕਰਕੇ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ।
15ਅਤੇ ਉਸ ਧੰਨਵਾਦ ਵਾਲੀ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ, ਉਸੇ ਦਿਨ ਹੀ ਖਾਧਾ ਜਾਵੇ, ਜਿਸ ਦਿਨ ਉਹ ਚੜ੍ਹਾਇਆ ਜਾਂਦਾ ਹੈ, ਉਸ ਵਿੱਚੋਂ ਸਵੇਰ ਤੱਕ ਕੁਝ ਵੀ ਬਾਕੀ ਨਾ ਰਹੇ।
16ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾਂ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਜੇ ਦਿਨ ਵੀ ਖਾਧਾ ਜਾਵੇ।
17ਪਰ ਉਸ ਬਲੀ ਦੇ ਮਾਸ ਵਿੱਚੋਂ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।

Read ਲੇਵੀਆਂ 7ਲੇਵੀਆਂ 7
Compare ਲੇਵੀਆਂ 7:5-17ਲੇਵੀਆਂ 7:5-17