Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 6

ਲੇਵੀਆਂ 6:16-28

Help us?
Click on verse(s) to share them!
16ਅਤੇ ਜੋ ਕੁਝ ਬਚ ਜਾਵੇ ਉਸ ਨੂੰ ਹਾਰੂਨ ਅਤੇ ਉਸ ਦੇ ਪੁੱਤਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ ਅਤੇ ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਉਸ ਨੂੰ ਖਾਣ।
17ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ, ਕਿਉਂ ਜੋ ਮੈਂ ਉਸ ਨੂੰ ਆਪਣੀਆਂ ਅੱਗ ਦੀਆਂ ਭੇਟਾਂ ਵਿੱਚੋਂ, ਉਨ੍ਹਾਂ ਦਾ ਨਿੱਜ-ਭਾਗ ਠਹਿਰਾ ਕੇ ਦਿੱਤਾ ਹੈ, ਇਸ ਲਈ ਜਿਸ ਤਰ੍ਹਾਂ ਪਾਪ ਬਲੀ ਦੀ ਭੇਟ ਅਤੇ ਦੋਸ਼ ਬਲੀ ਦੀ ਭੇਟ ਅੱਤ ਪਵਿੱਤਰ ਹੈ, ਉਸੇ ਤਰ੍ਹਾਂ ਇਹ ਵੀ ਪਵਿੱਤਰ ਹੈ।
18ਹਾਰੂਨ ਦੀ ਸੰਤਾਨ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੈ। ਜਿਹੜਾ ਉਨ੍ਹਾਂ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ।
19ਯਹੋਵਾਹ ਨੇ ਮੂਸਾ ਨੂੰ ਆਖਿਆ,
20ਜਿਸ ਦਿਨ ਹਾਰੂਨ ਨੂੰ ਮਸਹ ਕੀਤਾ ਜਾਵੇ, ਉਸ ਦਿਨ ਉਹ ਆਪਣੇ ਪੁੱਤਰਾਂ ਦੇ ਨਾਲ ਯਹੋਵਾਹ ਦੇ ਅੱਗੇ ਭੇਟ ਚੜ੍ਹਾਵੇ ਅਰਥਾਤ ਏਫਾਹ ਦਾ ਦਸਵਾਂ ਹਿੱਸਾ, ਇੱਕ ਸਦਾ ਦੀ ਮੈਦੇ ਦੀ ਭੇਟ ਦੇ ਲਈ ਅੱਧਾ ਸਵੇਰ ਨੂੰ ਅਤੇ ਅੱਧਾ ਰਾਤ ਨੂੰ ਚੜ੍ਹਾਵੇ।
21ਉਹ ਤਵੇ ਉੱਤੇ ਤੇਲ ਦੇ ਨਾਲ ਬਣਾਈ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀਂ।
22ਹਾਰੂਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ, ਇਹ ਯਹੋਵਾਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ। ਇਹ ਸਾਰੀ ਭੇਟ ਸਾੜੀ ਜਾਵੇ।
23ਕਿਉਂ ਜੋ ਜਾਜਕ ਦੀਆਂ ਸਾਰੀਆਂ ਮੈਦੇ ਦੀਆਂ ਭੇਟਾਂ ਪੂਰੀਆਂ ਸਾੜੀਆਂ ਜਾਣ, ਉਹ ਖਾਧੀਆਂ ਨਾ ਜਾਣ।
24ਯਹੋਵਾਹ ਨੇ ਮੂਸਾ ਨੂੰ ਆਖਿਆ,
25ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਕਿ ਪਾਪ ਦੀ ਭੇਟ ਦੀ ਬਿਧੀ ਇਹ ਹੈ: ਜਿੱਥੇ ਹੋਮ ਬਲੀ ਦੀ ਭੇਟ ਵੱਢੀ ਜਾਂਦੀ ਹੈ, ਉੱਥੇ ਹੀ ਪਾਪ ਬਲੀ ਦੀ ਭੇਟ ਵੀ ਯਹੋਵਾਹ ਦੇ ਲਈ ਵੱਢੀ ਜਾਵੇ, ਇਹ ਅੱਤ ਪਵਿੱਤਰ ਹੈ।
26ਜਿਹੜਾ ਜਾਜਕ ਪਾਪ ਬਲੀ ਚੜ੍ਹਾਵੇ ਉਹ ਹੀ ਉਸ ਨੂੰ ਖਾਵੇ, ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ।
27ਜੋ ਕੁਝ ਉਸ ਦੇ ਮਾਸ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ ਅਤੇ ਜੇਕਰ ਉਸ ਦੇ ਲਹੂ ਦੀ ਛਿੱਟੇ ਕਿਸੇ ਬਸਤਰ ਉੱਤੇ ਪੈ ਜਾਣ ਤਾਂ ਤੂੰ ਉਸ ਬਸਤਰ ਨੂੰ ਕਿਸੇ ਪਵਿੱਤਰ ਸਥਾਨ ਵਿੱਚ ਧੋ ਦੇਵੀਂ।
28ਅਤੇ ਉਹ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਪਕਾਇਆ ਜਾਵੇ, ਉਸ ਨੂੰ ਤੋੜ ਦਿੱਤਾ ਜਾਵੇ ਪਰ ਜੇਕਰ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਪਕਾਇਆ ਗਿਆ ਹੋਵੇ, ਤਾਂ ਉਸ ਨੂੰ ਮਾਂਜ ਕੇ ਪਾਣੀ ਨਾਲ ਧੋਇਆ ਜਾਵੇ।

Read ਲੇਵੀਆਂ 6ਲੇਵੀਆਂ 6
Compare ਲੇਵੀਆਂ 6:16-28ਲੇਵੀਆਂ 6:16-28