Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ - ਲੇਵੀਆਂ 20

ਲੇਵੀਆਂ 20:15-26

Help us?
Click on verse(s) to share them!
15ਜੇਕਰ ਕੋਈ ਮਨੁੱਖ ਕਿਸੇ ਪਸ਼ੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਮਾਰਿਆ ਜਾਵੇ ਅਤੇ ਤੁਸੀਂ ਪਸ਼ੂ ਨੂੰ ਵੀ ਵੱਢ ਸੁੱਟਣਾ।
16ਜੇਕਰ ਕੋਈ ਇਸਤਰੀ ਕਿਸੇ ਪਸ਼ੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਉਸ ਇਸਤਰੀ ਨੂੰ ਅਤੇ ਉਸ ਪਸ਼ੂ ਨੂੰ ਵੱਢ ਸੁੱਟਣਾ। ਉਹ ਜ਼ਰੂਰ ਹੀ ਮਾਰੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ।
17ਜੇਕਰ ਕੋਈ ਮਨੁੱਖ ਆਪਣੀ ਭੈਣ ਦਾ ਭਾਵੇਂ ਉਹ ਉਸ ਦੀ ਸੱਕੀ ਭੈਣ ਹੋਵੇ ਭਾਵੇਂ ਸੌਤੇਲੀ, ਉਸ ਦਾ ਨੰਗੇਜ਼ ਵੇਖੇ ਅਤੇ ਉਸ ਦੀ ਭੈਣ ਵੀ ਉਸਦਾ ਨੰਗੇਜ਼ ਵੇਖੇ ਤਾਂ ਇਹ ਸ਼ਰਮ ਦੀ ਗੱਲ ਹੈ। ਉਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਢੇ ਜਾਣ। ਉਸ ਨੇ ਆਪਣੀ ਭੈਣ ਦਾ ਨੰਗੇਜ਼ ਉਘਾੜਿਆ, ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ।
18ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
19ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਤਾ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ, ਕਿਉਂ ਜੋ ਉਹ ਤੇਰੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਹੀ ਜੁੰਮੇ ਹੋਵੇ।
20ਜੇਕਰ ਕੋਈ ਮਨੁੱਖ ਆਪਣੀ ਚਾਚੀ ਨਾਲ ਸੰਗ ਕਰੇ, ਤਾਂ ਉਸ ਨੇ ਆਪਣੇ ਚਾਚੇ ਦਾ ਨੰਗੇਜ਼ ਉਘਾੜਿਆ ਹੈ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਉਹ ਬੇ-ਔਲਾਦ ਮਰਨਗੇ।
21ਜੇਕਰ ਕੋਈ ਮਨੁੱਖ ਆਪਣੇ ਭਰਾ ਦੀ ਪਤਨੀ ਨੂੰ ਲਵੇ, ਤਾਂ ਇਹ ਘਿਣਾਉਣੀ ਗੱਲ ਹੈ। ਉਸ ਨੇ ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ, ਇਸ ਲਈ ਉਹ ਬੇ-ਔਲਾਦ ਰਹਿਣਗੇ।
22ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਮੇਰੇ ਸਾਰੇ ਨਿਯਮਾਂ ਨੂੰ ਮੰਨ ਕੇ ਪਾਲਣਾ ਕਰਨਾ ਤਾਂ ਜੋ ਉਹ ਦੇਸ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ, ਤੁਹਾਨੂੰ ਉਗਲ ਨਾ ਦੇਵੇ।
23ਅਤੇ ਜਿਨ੍ਹਾਂ ਕੌਮਾਂ ਨੂੰ ਮੈਂ ਤੁਹਾਡੇ ਅੱਗਿਓਂ ਕੱਢਦਾ ਹਾਂ, ਤੁਸੀਂ ਉਨ੍ਹਾਂ ਦੀਆਂ ਰੀਤਾਂ ਦੇ ਅਨੁਸਾਰ ਨਾ ਚੱਲਣਾ ਕਿਉਂ ਜੋ ਉਨ੍ਹਾਂ ਨੇ ਇਹ ਸਾਰੇ ਬੁਰੇ ਕੰਮ ਕੀਤੇ, ਇਸ ਲਈ ਮੈਂ ਉਨ੍ਹਾਂ ਤੋਂ ਘਿਣ ਕਰਦਾ ਹਾਂ।
24ਪਰ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਉਨ੍ਹਾਂ ਦੇ ਦੇਸ ਦੇ ਅਧਿਕਾਰੀ ਬਣੋਗੇ ਅਤੇ ਮੈਂ ਉਹ ਦੇਸ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਹਾਨੂੰ ਦੇ ਦਿਆਂਗਾ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜਿਸ ਨੇ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ ਹੈ।
25ਇਸ ਲਈ ਤੁਸੀਂ ਸ਼ੁੱਧ ਅਤੇ ਅਸ਼ੁੱਧ ਪਸ਼ੂ ਦੇ ਵਿੱਚ ਅਤੇ ਅਸ਼ੁੱਧ ਅਤੇ ਸ਼ੁੱਧ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਕਿਸੇ ਪਸ਼ੂ ਜਾਂ ਪੰਛੀ ਜਾਂ ਕਿਸੇ ਪ੍ਰਕਾਰ ਦਾ ਜੀਵ ਜੋ ਧਰਤੀ ਉੱਤੇ ਘਿਸਰਦਾ ਹੈ, ਜਿਸ ਨੂੰ ਮੈਂ ਤੁਹਾਡੇ ਲਈ ਅਸ਼ੁੱਧ ਠਹਿਰਾ ਕੇ ਵੱਖਰਾ ਕੀਤਾ ਹੈ, ਉਸ ਦੇ ਕਾਰਨ ਆਪਣੇ ਆਪ ਨੂੰ ਭਰਿਸ਼ਟ ਨਾ ਕਰਨਾ।
26ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ, ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ ਅਤੇ ਮੈਂ ਤੁਹਾਨੂੰ ਹੋਰਨਾਂ ਲੋਕਾਂ ਵਿੱਚੋਂ ਆਪਣਾ ਬਣਾਉਣ ਲਈ ਵੱਖਰਾ ਕੀਤਾ ਹੈ।

Read ਲੇਵੀਆਂ 20ਲੇਵੀਆਂ 20
Compare ਲੇਵੀਆਂ 20:15-26ਲੇਵੀਆਂ 20:15-26